ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਜਨਤਕ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ਅਤੇ ਭਾਰਤ ਨੂੰ ਆਪਣਾ ਕਰੀਬੀ ਦੋਸਤ ਦੱਸਿਆ ਹੈ। ਸੋਚੀ ਵਿੱਚ ਵਾਲਦਾਈ ਡਿਸਕਸ਼ਨ ਕਲੱਬ ਵਿੱਚ ਬੋਲਦਿਆਂ ਪੁਤਿਨ ਨੇ ਕਿਹਾ, “ਮੋਦੀ ਇੱਕ ਸਮਝਦਾਰ ਲੀਡਰ ਹਨ ਜੋ ਹਮੇਸ਼ਾ ਆਪਣੇ ਦੇਸ਼ ਨੂੰ ਪਹਿਲ ਦਿੰਦੇ ਹਨ।” ਉਨ੍ਹਾਂ ਸੋਚੀ ਵਿੱਚ ਵਾਲਦਾਈ ਡਿਸਕਸ਼ਨ ਕਲੱਬ ਦੇ ਇੱਕ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ, ਜੋ ਕਿ ਪ੍ਰਮੁੱਖ ਵਿਸ਼ਵਪੱਧਰੀ ਮੁੱਦਿਆਂ ‘ਤੇ ਚਰਚਾ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ, ਜਿੱਥੇ ਨੇਤਾ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਰੂਸ ਦੇ ਸਬੰਧ ਬਹੁਤ ਖਾਸ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਸੋਚੀ ਵਿੱਚ ਵਾਲਦਾਈ ਡਿਸਕਸ਼ਨ ਕਲੱਬ ਦੇ ਪਲੈਨਰੀ ਸੈਸ਼ਨ ਵਿੱਚ ਬੋਲ ਰਹੇ ਸਨ ਅਤੇ ਭਾਰਤ ਅਤੇ ਰੂਸ ਦੇ ਵਿਸ਼ੇਸ਼ ਸਬੰਧਾਂ ਦਾ ਜ਼ਿਕਰ ਕੀਤਾ। ਇੱਕ ਨਿਊਜ ਚੈਨਲ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, “ਭਾਰਤ ਦੇ ਲੋਕ ਇਸ ਨੂੰ ਅਤੇ ਸਾਡੇ ਸਬੰਧਾਂ ਨੂੰ ਨਹੀਂ ਭੁੱਲਦੇ। ਲਗਭਗ 15 ਸਾਲ ਪਹਿਲਾਂ, ਅਸੀਂ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਸੀ ਅਤੇ ਇਹ ਸਭ ਤੋਂ ਵਧੀਆ ਵਰਣਨ ਹੈ। ਪ੍ਰਧਾਨ ਮੰਤਰੀ ਮੋਦੀ ਇੱਕ ਬਹੁਤ ਹੀ ਸਮਝਦਾਰ ਨੇਤਾ ਹਨ ਜੋ ਪਹਿਲਾਂ ਆਪਣੇ ਦੇਸ਼ ਬਾਰੇ ਸੋਚਦੇ ਹਨ।”

ਪੁਤਿਨ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਵਿਚਾਲੇ ਆਇਆ ਹੈ ਕਿ ਪੁਤਿਨ ਇਸ ਸਾਲ ਦੇ ਅਖੀਰ ਵਿੱਚ ਭਾਰਤ ਦਾ ਦੌਰਾ ਕਰਨਗੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਵੀ ਰਾਸ਼ਟਰਪਤੀ ਪੁਤਿਨ ਦੇ ਦੌਰੇ ਤੋਂ ਪਹਿਲਾਂ ਸਿਖਰ ਸੰਮੇਲਨ ਦੀਆਂ ਤਿਆਰੀਆਂ ਅਤੇ ਦੁਵੱਲੇ ਮੁੱਦਿਆਂ ‘ਤੇ ਚਰਚਾ ਕਰਨ ਲਈ ਭਾਰਤ ਆਉਣ ਦੀ ਉਮੀਦ ਹੈ। 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 80ਵੇਂ ਸੈਸ਼ਨ ਵਿੱਚ, ਲਾਵਰੋਵ ਨੇ ਐਲਾਨ ਕੀਤਾ ਕਿ ਰੂਸੀ ਰਾਸ਼ਟਰਪਤੀ ਦਸੰਬਰ ਵਿੱਚ ਨਵੀਂ ਦਿੱਲੀ ਦਾ ਦੌਰਾ ਕਰਨਗੇ, ਜੋ ਕਿ ਚੱਲ ਰਹੀਆਂ ਕੂਟਨੀਤਕ ਤਿਆਰੀਆਂ ਦਾ ਸੰਕੇਤ ਹੈ।
ਇਹ ਵੀ ਪੜ੍ਹੋ : ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਅੱਜ, 4 ਸਾਲਾਂ ਦੀ ਦੋਸਤੀ ਬਦਲੀ ਪਿਆਰ ‘ਚ, ਫਿਲਮੀ ਏ Love Story
ਅਮਰੀਕੀ ਟੈਰਿਫ ਦੇ ਮੁੱਦੇ ‘ਤੇ ਵਾਲਦਾਈ ਡਿਸਕਸ਼ਨ ਕਲੱਬ ਵਿੱਚ ਬੋਲਦੇ ਹੋਏ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ, ਤਾਂ ਉਸ ਨੂੰ 9 ਤੋਂ 10 ਬਿਲੀਅਨ ਡਾਲਰ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੀ ਵਿਦੇਸ਼ੀ ਦਬਾਅ ਅੱਗੇ ਨਹੀਂ ਝੁਕਣਗੇ ਅਤੇ ਭਾਰਤ ਦੀ ਸ਼ਾਨ ਅਤੇ ਰਣਨੀਤਕ ਖੁਦਮੁਖਤਿਆਰੀ ਦਾ ਸਮਰਥਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























