ਰੂਸ ਵੱਲੋਂ ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਤੋਂ ਬਾਅਦ ਤਣਾਅ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਯੂਕਰੇਨ ਅਤੇ ਇਸ ਦੇ ਸਰਹੱਦੀ ਖੇਤਰਾਂ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ, ਜਿਨ੍ਹਾਂ ਨੂੰ ਸਰਕਾਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਕੜੀ ਵਿੱਚ ਮੰਗਲਵਾਰ ਸਵੇਰੇ ਏਅਰ ਇੰਡੀਆ ਦੀ ਇੱਕ ਵਿਸ਼ੇਸ਼ ਉਡਾਣ ਯੂਕਰੇਨ ਲਈ ਰਵਾਨਾ ਕੀਤੀ ਗਈ ਹੈ । ਜਿਸ ਤੋਂ ਬਾਅਦ ਯੂਕਰੇਨ ਦੇ ਖਾਰਕੀਵ 256 ਭਾਰਤੀ ਵਿਦਿਆਰਥੀ ਦੇਸ਼ ਪਰਤਣਗੇ । ਇਹ ਫਲਾਈਟ ਮੰਗਲਵਾਰ ਰਾਤ 10:15 ਵਜੇ ਦੇਸ਼ ਪਰਤ ਆਵੇਗੀ।
ਏਅਰ ਇੰਡੀਆ ਦੀ ਉਡਾਣ ਡ੍ਰੀਮਲਾਈਨਰ B-787 ਯੂਕਰੇਨ ਭੇਜੀ ਗਈ ਹੈ ਅਤੇ ਇਸ ਵਿੱਚ 200 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਚਾਰ ਹੋਰ ਉਡਾਣਾਂ ਚਲਾਈਆਂ ਜਾਣਗੀਆਂ । ਇਸੇ ਵਿਚਾਲੇ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਯੂਕਰੇਨ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਵ ਤੋਂ ਦਿੱਲੀ ਲਈ ਚਾਰ ਉਡਾਣਾਂ 25 ਫਰਵਰੀ, 27 ਫਰਵਰੀ ਅਤੇ 6 ਮਾਰਚ 2022 ਨੂੰ ਸੰਚਾਲਿਤ ਹੋਣਗੀਆਂ।
ਇਹ ਵੀ ਪੜ੍ਹੋ: BREAKING: ‘ਯੂਕਰੇਨ ਤੋਂ ਘੁਸਪੈਠ ਕਰਨ ਵਾਲੇ 5 ਘੁਸਪੈਠੀਆਂ ਨੂੰ ਮਾਰਿਆ ਗਿਆ’- ਰੂਸ
ਦੱਸ ਦੇਈਏ ਕਿ ਰੂਸ ਨੇ ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ ਹੈ। ਰੂਸ ਦੇ ਇਸ ਕਦਮ ‘ਤੇ ਭਾਰਤ ‘ਤੇ ਚਿੰਤਾ ਪ੍ਰਗਟਾਈ ਹੈ । ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਯੂਕਰੇਨ ਅਤੇ ਇਸ ਦੇ ਸਰਹੱਦੀ ਖੇਤਰਾਂ ਵਿੱਚ 20,000 ਤੋਂ ਵੱਧ ਭਾਰਤੀ ਰਹਿ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ। ਤਿਰੁਮੂਰਤੀ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਦੀ ਸੁਰੱਖਿਆ ਸਾਡੀ ਤਰਜੀਹ ਹੈ।
ਰੂਸ-ਯੂਕਰੇਨ ਤਣਾਅ ‘ਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਟੈਂਡ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਵਿਚਾਲੇ ਸਰਹੱਦ ‘ਤੇ ਤਣਾਅ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਸ ਖੇਤਰ ਵਿੱਚ ਰੂਸ ਦਾ ਕਦਮ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰੇਗਾ । ਅਸੀਂ ਦੋਹਾਂ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ । ਅਸੀਂ ਮੰਨਦੇ ਹਾਂ ਕਿ ਇਹ ਮੁੱਦਾ ਸਿਰਫ਼ ਅਤੇ ਸਿਰਫ਼ ਕੂਟਨੀਤਕ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਤਣਾਅ ਨੂੰ ਘੱਟ ਕਰਨ ਲਈ ਜੋ ਵੀ ਕਦਮ ਚੁੱਕੇ ਗਏ ਹਨ, ਸਾਨੂੰ ਉਨ੍ਹਾਂ ਨੂੰ ਵੀ ਕੁਝ ਸਮਾਂ ਦੇਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: