sexually abusing: ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ ਸੱਤ ਸਾਲਾ ਬੱਚੀ ਨਾਲ ਇੱਕ ਆਨਲਾਈਨ ਕਲਾਸ ਦੌਰਾਨ ਜਿਨਸੀ ਸ਼ੋਸ਼ਣ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈਰਾਨ ਕਰਨ ਵਾਲੀ ਘਟਨਾ ਵੈਸਟ ਚੈਸਟਰਫੀਲਡ ਵਿਚ ਆਨਲਾਈਨ ਕਲਾਸ ਵਿਚ ਬਰੇਕ ਦੇ ਸਮੇਂ ਵਾਪਰੀ, ਜਦੋਂ ਅਧਿਆਪਕ ਨੇ ਵਿਦਿਆਰਥੀਆਂ ਨੂੰ ਵੀਡੀਓ ਨੂੰ ਮਿਊਟ ਕਰਨ ਅਤੇ ਕੈਮਰਾ ਬੰਦ ਕਰਨ ਲਈ ਕਿਹਾ। ਬਰੇਕ ਦੇ ਦੌਰਾਨ, ਪੀੜਤ ਬੱਚੀ ਦਾ ਕੈਮਰਾ ਚਾਲੂ ਰਹਿ ਗਿਆ ਸੀ ਅਤੇ ਅਧਿਆਪਕ ਤੋਂ ਇਲਾਵਾ, ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਘਟਨਾ ਨੂੰ ਵੇਖਿਆ। ਇਸ ਤੋਂ ਬਾਅਦ ਅਧਿਆਪਕਾ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਸ਼ੱਕੀ ਨੂੰ ਫੜਨ ਲਈ ਪੀੜਤ ਦੇ ਘਰ ਛਾਪਾ ਮਾਰਿਆ ਤਾਂ ਬੱਚੀ ਰੋ ਰਹੀ ਸੀ ਅਤੇ ਕਹਿ ਰਹੀ ਸੀ “ਮੈਨੂੰ ਨਹੀਂ ਪਤਾ ਕਿ ਕਿਉਂ ਹੋਇਆ, ਮੈਨੂੰ ਮਾਫ ਕਰ ਦੋ।”
ਦੋਸ਼ੀ ਦੀ ਪਛਾਣ 18 ਸਾਲਾ ਕੈਟਰੇਲ ਏ. ਵਾਲਜ਼ ਜਿਸ ‘ਤੇ 13 ਸਾਲ ਤੋਂ ਘੱਟ ਉਮਰ ਦੇ ਇਕ ਪੀੜਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਕੁੱਕ ਕਾਉਂਟੀ ਦੀ ਸਹਾਇਕ ਰਾਜ ਦੀ ਅਟਾਰਨੀ ਐਂਡਰੀਨਾ ਟੂਰਾਨੋ ਨੇ ਕਿਹਾ ਕਿ ਵਾਲਜ਼ ਪਿਛਲੇ ਇਕ ਸਾਲ ਤੋਂ ਲੜਕੀ ਨਾਲ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਪੀੜਤ ਲੜਕੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦੋਸ਼ੀ ਨੇ ਪਹਿਲਾਂ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ, ਪਰ ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਪਿਤਾ ਨੂੰ ਇਹ ਸਭ ਪਤਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਕੈਟਰਲ ਵਾਲਜ਼ ਸਕੂਲ ਦਾ ਸੀਨੀਅਰ ਹੈ ਅਤੇ ਨਾਜਾਇਜ਼ ਬੰਦੂਕ ਰੱਖਣ ਦੇ ਮਾਮਲੇ ਵਿਚ ਪਹਿਲਾਂ ਹੀ ਜ਼ਮਾਨਤ ‘ਤੇ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਸ ਕੋਲ ‘ਕੁਝ ਹੱਦ ਤਕ ਅਪਾਹਜਤਾ’ ਹੈ, ਜਿਸ ਕਾਰਨ ਉਹ ਆਪਣੇ ਆਪ ਨੂੰ ਕਾਬੂ ਕਰਨ ਵਿੱਚ ਅਸਮਰਥ ਹੈ।