ਲਾਸ ਵੇਗਾਸ ਤੋਂ ਇਕ ਬਹੁਤ ਹੀ ਹੈਰਾਨ ਤੇ ਦੁਖੀ ਕਰਨ ਵਾਲੀ ਖਬਰ ਸਾਹਮਣੇ ਆਈਹੈ। ਏਅਰ ਕੈਨੇਡਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ। ਇਕ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਅਤੇ ਉਸ ਦੇ ਦਿਵਿਆਂਗ ਪਤੀ, ਜੋ ਚੱਲ ਨਹੀਂ ਸਕਦੇ, ਨਾਲ ਵਿਵਹਾਰ ਕੀਤਾ ਗਿਆ। ਦਿਵਿਆਂਗ ਸ਼ਖਸ ਨੂੰ ਖੁਦ ਨੂੰ ਘਸੀਟ-ਘਸੀਟ ਕੇ ਜਹਾਜ਼ ਤੋਂ ਉਤਰਨ ਲਈ ਮਜਬੂਰ ਹੋਣਾ ਪਿਆ।
ਇਕ ਕੱਪਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਅਗਸਤ ਵਿਚ ਲਾਸ ਵੇਗਾਸ ਗਏ ਸਨ। ਉਥੇ ਉਨ੍ਹਾਂ ਨੇ ਏਅਰ ਕੈਨੇਡਾ ਦੇ ਇਕ ਜਹਾਜ਼ ਤੋਂ ਹੇਠਾਂ ਉਤਰਨਾ ਸੀ। ਇਸ ‘ਤੇ ਮਹਿਲਾ ਨੇ ਆਪਣੇ ਦਿਵਿਆਂਗ ਪਤੀ ਲਈ ਵ੍ਹੀਲਚੇਅਰ ਮੰਗੀ। ਇਸ ‘ਤੇ ਅਟੈਂਡੈਂਟ ਨੇ ਮਨ੍ਹਾ ਕਰ ਦਿੱਤਾ ਕਿ ਵ੍ਹੀਲਚੇਅਰ ਤਾਂ ਨਹੀਂ ਮਿਲ ਸਕੇਗੀ।
ਬ੍ਰਿਟਿਸ਼ ਕੋਲੰਬੀਆ ਦੇ 49 ਸਾਲਾ ਇਕ ਹਾਰਡਵੇਅਰ ਸੇਲਸਮੈਨ ਰਾਡਰੀ ਹਾਜਿੰਸ ਤੇ ਉਨ੍ਹਾਂ ਦੀ ਪਤਨੀ ਡੀਏਨਾ ਹੋਜਿੰਸ ਨੂੰ ਲੱਗਾ ਕਿ ਫਲਾਈਟ ਅਟੈਂਡੈਂਟ ਮਜ਼ਾਕ ਕਰ ਰਹੇ ਹਨ ਪਰ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਨੂੰ ਸਮ ਆ ਗਿਆ ਕਿ ਇਹ ਮਜ਼ਾਕ ਨਹੀਂਸੀ। ਅਟੈਂਡੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਖੁਦ ਤੋਂ ਜਹਾਜ਼ ਵਿਚੋਂ ਉਤਰਨਾ ਹੋਵੇਗਾ। ਕੱਪਲ ਨੇ ਦੱਸਿਆਕਿ ਫਲਾਈਟ ਅਟੈਂਡੈਂਟ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀਜਹਾਜ਼ ਦੇ ਅਗਲੇ ਹਿੱਸੇ ਵਿਚ ਜਾ ਸਕਦੇ ਹਨ ਤੇ ਉਤਰ ਸਕਦੇ ਹਨ। ਇਸ ‘ਤੇ ਹਾਜਿੰਸ ਨੇ ਕਿਹਾ ਕਿ ਮੈਂ ਚੱਲ ਨਹੀਂ ਸਕਦਾ ਹਾਂ। ਮੈਨੂੰ ਵ੍ਹੀਲਚੇਅਰ ਦੀ ਲੋੜ ਹੋਵੇਗੀ। ਮੈਂ ਖੁਦ ਤੋਂ ਨਹੀਂ ਆ ਸਕਦਾ ਹਾਂ।
ਇਸ ਦੇ ਬਾਵਜੂਦ ਵੀ ਕੱਪਲ ਦੀ ਕੋਈ ਮਦਦ ਨਹੀਂ ਕੀਤੀ ਗਈ। ਅਖੀਰ ਹਾਜਿੰਸ ਨੇ ਫੈਸਲਾ ਲਿਆ ਕਿ ਉਹ ਖੁਦ ਹੀ ਜਹਾਜ਼ ਤੋਂ ਉਤਰਨ ਦੀ ਕੋਸ਼ਿਸ਼ ਕਰਨਗੇ। ਉੁਨ੍ਹਾਂ ਨੇ ਆਪਣੇ ਸਰੀਰ ਦੇ ਉਪਰੀ ਹਿੱਸੇ ਦੀ ਤਾਕਤ ਦਾ ਇਸਤੇਮਾਲ ਕਰਨ ਤੇ ਉਨ੍ਹਾਂ ਨੂੰ 12 ਪੌੜੀਆਂ ਤੋਂ ਖੁਦ ਨੂੰ ਘਸੀਟ ਕੇ ਉਤਰਨ ਨੂੰ ਮਜਬੂਰ ਹੋਣਾ ਪਿਆ। ਇੰਨਾ ਹੀ ਨਹੀਂ ਸ਼ਖਸ ਦੀ ਪਤਨੀ ਨੇ ਉਨ੍ਹਾਂ ਦੇ ਪੈਰਾਂ ਨੂੰ ਫੜਿਆ ਹੋਇਆ ਸੀ।
ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਹੱਡਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਪਲ ਸੀ। ਸਾਰੇ ਲੋਕ ਸਾਨੂੰ ਅਜੀਬ ਤਰ੍ਹਾਂ ਤੋਂ ਦੇਖ ਰਹੇ ਸਨ। ਹਾਜਿੰਸ ਦੇ ਪੈਰ ਵਿਚ ਸੱਟ ਲੱਗੀ ਤੇ ਮੇਰੀ ਪਿੱਠ ਵਿਚ। ਉਨ੍ਹਾਂ ਕਿਹਾ ਕਿ ਸੱਟ ਤੋਂ ਜ਼ਿਆਦਾ ਸਾਨੂੰ ਭਾਵਨਾਤਮਕ ਸੱਟ ਲੱਗੀ ਹੈ। ਮੇਰੇ ਪਤੀ ਬਹੁਤ ਚੰਗੇ ਹਨ ਤੇ ਉਨ੍ਹਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਮੋਗਾ ‘ਚ ਨਸ਼ਾ ਤਸਕਰ ਪਤੀ-ਪਤਨੀ ਗ੍ਰਿਫਤਾਰ, ਦੋਵਾਂ ਕੋਲੋਂ 150 ਨ.ਸ਼ੀ.ਲੀਆਂ ਗੋ.ਲੀਆਂ ਬਰਾਮਦ
ਉਨ੍ਹਾਂ ਕਿਹਾ ਕਿ ਸਾਨੂੰ ਜਹਾਜ਼ ਤੋਂ ਉਤਾਰਨ ਲਈ ਇਕ ਦਰਜਨ ਲੋਕਾਂ ਦੀਆਂ ਅਜੀਬ ਜਿਹੀਆਂ ਨਜ਼ਰਾਂ ਤੋਂ ਹੋ ਕੇ ਲੰਘਣਾ ਪਿਆ। ਕੁਝ ਲੋਕਾਂ ਨੇ ਦੂਰ ਤੋਂ ਦੇਖਿਆ ਤੇ ਕੁਝ ਸ਼ਰਮ ਨਾਲ ਦੇਖ ਰਹੇ ਹਨ। ਮੇਰੇ ਪਤੀ ਦੇ ਮਨੁੱਖੀ ਅਧਿਕਾਰ ਨੂੰ ਕੁਚਲ ਦਿੱਤਾ ਗਿਆ ਤੇ ਏਅਰ ਕੈਨੇਡਾ ਨੇ ਸਾਨੂੰ ਜਵਾਬ ਨਹੀਂ ਦਿੱਤਾ। ਏਅਰ ਕੈਨੇਡਾ ਨੇ ਕਿਹਾ ਕਿ ਉਨ੍ਹਾਂ ਨੇ ਹਾਜਿੰਸ ਤੋਂ ਮਾਫੀ ਮੰਗੀ ਹੈ ਤੇ ਉਨ੍ਹਾਂ ਨਾਲ ਜੋ ਵੀ ਹੋਇਆ ਉਸ ਲਈ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।