ਆਪਣੀ ਮਿਹਨਤ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਸਿੱਖਾਂ ਨੂੰ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ ਨਕਸ਼ੇ ਕਦਮਾਂ ’ਤੇ ਚਲਦਿਆਂ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ਸਿੱਖ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਬੇਘਰੇ ਹੋਏ ਲੋਕਾਂ ਨੂੰ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਜ਼ਰੂਰਤ ਦਾ ਸਾਮਾਨ ਵੰਡਦੇ ਆ ਰਹੇ ਹਨ।
ਸੇਵਾ ਦਾ ਨਾਂ ‘ਤੇ ਉਨ੍ਹਾਂ ਵੱਲੋਂ ਇਨ੍ਹਾਂ ਬੇਘਰੇ ਲੋਕਾਂ ਨੂੰ ਕੇਅਰ ਪੈਕੇਜ ਵੰਡੇ ਜਾਂਦੇ ਹਨ। ਹਾਲਾਂਕਿ, ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕੇਸ ਵਧਣ ਕਾਰਨ ਉਨ੍ਹਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਇਸ ਰਵਾਇਤ ਨੂੰ ਜਾਰੀ ਰੱਖਿਆ ਹੋਇਆ ਹੈ। ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਗਰੇਟਰ ਟੋਰਾਂਟੋ ਏਰੀਏ ਵਿੱਚ ਹਰ ਸਾਲ ਬੇਘਰੇ ਲੋਕਾਂ ਨੂੰ ਕੇੇਅਰ ਪੈਕੇਜ ਵੰਡੇ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਰੂਰਤ ਦਾ ਸਾਮਾਨ ਪੈਕ ਕੀਤਾ ਹੁੰਦਾ ਹੈ।
ਇਸ ਸੰਸਥਾ ਦੇ ਸੀਨੀਅਰ ਮੈਂਬਰ ਗੁਰਜੋਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਵਿੱਚ ‘ਸੇਵਾ’ ਦਾ ਬਹੁਤ ਮਹੱਤਵ ਹੈ, ਜਿਸ ਦਾ ਪੰਜਾਬੀ ਵਿੱਚ ਅਰਥ ਬਿਨਾਂ ਕਿਸੇ ਲਾਲਚ ਦੇ ਲੋੜਵੰਦਾਂ ਦੀ ਮਦਦ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: