Singapore new corona patients: ਦੁਨੀਆ ਦੇ ਬਹੁਤੇ ਦੇਸ਼ ਕੋਰੋਨਾ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਵੀਰਵਾਰ ਨੂੰ ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਦੇ 517 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ 13 ਭਾਰਤੀ ਹਨ ਜੋ ਕੋਰੋਨਾ ਪਾਜ਼ਿਟਿਵ ਮਿਲੇ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ, ਵੀਰਵਾਰ ਨੂੰ ਕੋਰੋਨਾ-ਲਾਗ ਵਾਲੇ ਕੇਸ ‘ਚ 15 ਕਮਿਊਨਿਟੀ ਕੇਸ ਦਰਜ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਇੱਥੇ 15 ਕਮਿਊਨਿਟੀ ਕੇਸ ਹਨ ਜਿਨ੍ਹਾਂ ਵਿੱਚ ਪਹਿਲਾਂ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਸਨ। ਇਨ੍ਹਾਂ ‘ਚ 13 ਭਾਰਤੀ ਅਤੇ 2 ਪੱਕੇ ਵਸਨੀਕ ਸ਼ਾਮਲ ਹਨ। ਸੰਕਰਮਿਤ 13 ਭਾਰਤੀਆਂ ਦੀ ਉਮਰ 30 ਤੋਂ 48 ਸਾਲ ਦੇ ਦਰਮਿਆਨ ਹੈ, ਜਦਕਿ ਦੂਜੇ ਦੋ ਦੀ ਉਮਰ 24 ਅਤੇ 78 ਸਾਲ ਹੈ।
ਜਾਣਕਾਰੀ ਦੇ ਅਨੁਸਾਰ, ਇਹ 15 ਵਿਅਕਤੀ ਪਹਿਲਾਂ ਤੋਂ ਸੰਕਰਮਿਤ ਲੋਕਾਂ ਨਾਲ ਸੰਪਰਕ ‘ਚ ਆਉਣ ਕਰਕੇ ਵਾਇਰਸ ਦਾ ਸਾਹਮਣਾ ਕਰ ਰਹੇ ਸਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਵਿੱਚ ਪਹਿਲਾਂ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਪਰੰਤੂ ਉਨ੍ਹਾਂ ਦੀ ਸਥਿਤੀ ਦੀ ਕੁਆਰੰਟੀਨ ਦੌਰਾਨ ਪੁਸ਼ਟੀ ਕੀਤੀ ਗਈ। ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ 36,922 ਹੋ ਗਈ ਹੈ। ਇਸਦੇ ਨਾਲ ਹੀ ਇੱਥੇ ਇਸ ਘਾਤਕ ਬਿਮਾਰੀ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 2,691 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਘਾਤਕ ਬਿਮਾਰੀ ਤੋਂ 23,904 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।