ਦਿੱਗਜ਼ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਅਮਰੀਕਾ ਦੇ ਰੱਖਿਆ ਵਿਭਾਗ ਪੇਂਟਾਗਨ ਲਈ ਜਾਸੂਸੀ ਸੈਟੇਲਾਈਟ ਦਾ ਨੈਟਵਰਕ ਵਿਕਸਿਤ ਕਰ ਰਹੀ ਹੈ। ਗੁਪਤ ਜਾਣਕਾਰੀ ਮੁਤਾਬਕ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਅਮਰੀਕਾ ਦੀ ਖੁਫੀਆ ਏਜੰਸੀ ਯੂਐੱਸ ਰਾਸ਼ਟਰੀ ਟੋਹੀ ਦਫਤਰ ਨਾਲ ਮਿਲ ਕੇ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਇਹ ਪ੍ਰਾਜੈਕਟ 1.8 ਅਰਬ ਡਾਲਰ ਦਾ ਹੈ ਜਿਸ ਤਹਿਤ ਮਸਕ ਦੀ ਕੰਪਨੀ ਕਈ ਜਾਸੂਸੀ ਸੈਟੇਲਾਈਟ ਪੁਲਾੜ ਵਿਚ ਭੇਜੇਗੀ ਜਿਨ੍ਹਾਂ ਦੀ ਮਦਦ ਨਾਲ ਪੂਰੀ ਦੁਨੀਆ ਦੇ ਕੋਨੇ-ਕੋਨੇ ‘ਤੇ ਨਜ਼ਰ ਰੱਖੀ ਜਾਵੇਗੀ।
ਸਪੇਸਐਕਸ ਤੇ ਐੱਨਆਰਓ ਦੇ ਵਿਚ 2021 ਵਿਚ ਇਹ ਸਮਝੌਤਾ ਹੋਇਆ ਸੀ। ਅਮਰੀਕਾ ਦੀ NRO ਏਜੰਸੀ ਹੀ ਅਮਰੀਕਾ ਦੀਆਂ ਵੱਖ-ਵੱਖ ਸੈਟੇਲਾਈਟਸ ਦਾ ਸੰਚਾਲਨ ਕਰਦੀ ਹੈ। NRO ਤੇ ਸਪੇਸਐਕਸ ਦੇ ਵਿਚ ਹੋਇਆ ਸਮਝੌਤਾ ਜੇਕਰ ਸਫਲ ਰਹਿੰਦਾ ਹੈ ਤਾਂ ਇਸ ਨਾਲ ਅਮਰੀਕੀ ਫੌਜ ਦੀ ਨਿਗਰਾਨੀ ਸਮਰੱਥਾ ਕਈ ਗੁਣਾ ਵਧ ਜਾਵੇਗੀ ਤੇ ਅਮਰੀਕਾ ਆਸਾਨੀ ਨਾਲ ਪੂਰੀ ਦੁਨੀਆ ‘ਤੇ ਖੁਫੀਆ ਤੌਰ ‘ਤੇ ਨਜ਼ਰ ਰੱਖ ਸਕੇਗਾ। ਫਰਵਰੀ ਵਿਚ ਵੀ ਮੀਡੀਆ ਰਿਪੋਰਟ ਵਿਚ ਇਸ ਡੀਲ ਦੀਆਂ ਖਬਰਾਂ ਸਨ ਪਰ ਉਸ ਸਮੇਂ ਇਹ ਪਤਾ ਨਹੀਂ ਲੱਗਾ ਸੀ ਕਿ 1.8 ਅਰਬ ਡਾਲਰ ਦੀ ਇਹ ਵੱਡੀ ਡੀਲ ਕਿਸ ਕੰਪਨੀ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਛੋਟੇ ਸ਼ੁੱਭ ਨੂੰ ਮਿਲਣ ਪਹੁੰਚੇ ਗਾਇਕ ਗੁਰਦਾਸ ਮਾਨ, ਕਿਹਾ-‘ਮਾਪਿਆਂ ਨੂੰ ਜਿਊਣ ਦੀ ਆਸ ਮਿਲ ਗਈ’
ਮੀਡੀਆ ਰਿਪੋਰਟ ਮੁਤਾਬਕ ਸਪੇਸਐਕਸ ਡੀਲ ਤਹਿਤ ਸੈਂਕੜੇ ਸੈਟੇਲਾਈਟ ਆਸਮਾਨ ਵਿਚ ਲਾਂਚ ਕਰੇਗੀ। ਇਹ ਸੈਟੇਲਾਈਟ ਧਰਤੀ ਦੀ ਹੇਠਲੀ ਕਲਾਸ ਵਿਚ ਸਥਾਪਤ ਕੀਤੀ ਜਾਵੇਗੀ ਤੇ ਇਹ ਸੈਟੇਲਾਈਟ ਦੁਨੀਆ ਦੇ ਕੋਨੇ-ਕੋਨੇ ‘ਤੇ ਨਜ਼ਰ ਰੱਖੇਗੀ। ਹਾਲਾਂਕਿ ਇਹ ਪ੍ਰਾਜੈਕਟ ਕਦੋਂ ਤੱਕ ਪੂਰਾ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਪੇਸਐਕਸ ਦੁਨੀਆ ਦੀ ਸਭ ਤੋਂ ਵੱਡੀ ਸੈਟੇਲਾਈਟ ਆਪ੍ਰੇਟਰ ਕੰਪਨੀ ਹੈ। ਹਾਲਾਂਕਿ ਅਜੇ ਤੱਕ ਇਸ ਪ੍ਰਾਜੈਕਟ ਨੂੰ ਲੈ ਕੇ ਨਾ ਤਾਂ ਸਪੇਸਐਕਸ ਤੇ ਨਾ ਹੀ ਐੱਨਆਰਓ ਆਫਿਸ ਵੱਲੋਂ ਕੋਈ ਬਿਆਨ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: