ਆਪਣੇ ਡਰਾਈਵਿੰਗ ਹੁਨਰ ਦੇ ਆਧਾਰ ‘ਤੇ ਨੌਕਰੀਆਂ ਦੀ ਭਾਲ ਵਿੱਚ ਅਮਰੀਕਾ ਗਏ ਪੰਜਾਬੀ ਨੌਜਵਾਨਾਂ ‘ਤੇ ਟਰੰਪ ਪ੍ਰਸ਼ਾਸਨ ਨੇ ਸਖਤੀ ਕਰ ਦਿੱਤੀ ਹੈ। ਟਰੱਕ ਡਰਾਈਵਰਾਂ ਲਈ ਇੰਗਲਿਸ਼ ਸਪੀਕਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਮਕਸਦ ਲਈ ਟੈਸਟ ਕਰਵਾਏ ਜਾ ਰਹੇ ਹਨ।
ਟਰੰਪ ਪ੍ਰਸ਼ਾਸਨ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਤੋਂ ਹੋਏ ਐਕਸੀਡੈਂਟ ਤੋਂ ਬਾਅਦ ਇਹ ਨਿਯਮ ਲਾਗੂ ਕੀਤਾ। ਪੁਲਿਸ ਸੜਕਾਂ ‘ਤੇ ਟਰੱਕ ਡਰਾਈਵਰਾਂ ਨੂੰ ਵੀ ਰੋਕ-ਰੋਕ ਕੇ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ਵਿਚ ਹੁਣ ਤੱਕ ਨਾਨ-ਅਮਰੀਕੀ 7,000 ਤੋਂ ਵੱਧ ਟਰੱਕ ਡਰਾਈਵਰ ਫੇਲ੍ਹ ਹੋ ਗਏ ਹਨ। ਇਨ੍ਹਾਂ ਦੇ ਲਾਈਸੈਂਸ ਸਸਪੈਂਡ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਵੇਲੇ 1,50,000 ਪੰਜਾਬੀ ਡਰਾਈਵਰ ਹਨ। ਅਮਰੀਕੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਮੁਤਾਬਕ , 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਦੌਰਾਨ ਬਹੁਤ ਸਾਰੇ ਡਰਾਈਵਰ ਸਹੀ ਤਰੀਕੇ ਨਾਲ ਇੰਗਲਿਸ਼ ਨਹੀਂ ਬੋਲ ਸਕੇ, ਤਾਂ ਕੁਝ ਤਾਂ ਇੰਗਲਿਸ਼ ਵਿਚ ਲਿਖੇ ਟ੍ਰੈਫਿਕ ਸਾਈਨ ਬਾਰੇ ਨਹੀਂ ਦੱਸ ਸਕੇ।

ਦੱਸ ਦੇਈਏ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਅਮਰੀਕੀ ਸਰਕਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਲਈ ਵੀਜ਼ਾ ‘ਤੇ ਰੋਕ ਲਗਾ ਦਿੱਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦਾ ਐਲਾਨ ਕੀਤਾ।
ਅਮਰੀਕੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕੀ ਟਰਾਂਸਪੋਰਟ ਕਾਨੂੰਨ ਮੁਤਾਬਕ ਸਾਰੇ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਅਤੇ ਬੋਲਣਾ ਜ਼ਰੂਰੀ ਹੈ। ਇਸ ਤੋਂ ਬਿਨਾਂ, ਉਹ ਲਾਇਸੈਂਸ ਹਾਸਲ ਨਹੀਂ ਹਨ। ਓਬਾਮਾ ਪ੍ਰਸ਼ਾਸਨ ਦੌਰਾਨ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ੀ ਟੈਸਟ ਵਿੱਚ ਅਸਫਲ ਰਹਿਣ ਵਾਲੇ ਡਰਾਈਵਰਾਂ ਨੂੰ ਲਾਇਸੈਂਸ ਦਿੱਤੇ ਗਏ ਸਨ।
ਡਫੀ ਨੇ ਕਿਹਾ ਕਿ ਅਮਰੀਕਾ ਵਿੱਚ ਟਰੱਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਜੂਨ, 2025 ਤੋਂ ਅੰਗਰੇਜ਼ੀ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਨਵੀਂ ਨੀਤੀ ਤਹਿਤ ਅਮਰੀਕੀ ਪੁਲਿਸ ਹੁਣ ਡਰਾਈਵਰਾਂ ਦੇ ਸੜਕ ‘ਤੇ ਟੈਸਟ ਕਰਵਾ ਰਹੀ ਹੈ। ਜਿਹੜੇ ਟਰੱਕ ਡਰਾਈਵਰ ਅੰਗਰੇਜ਼ੀ ਨਹੀਂ ਬੋਲ ਸਕਦੇ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਟਰੱਕਾਂ ਤੋਂ ਉਤਾਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਵਾ 3 ਲੱਖ ਪੈਨਸ਼ਰਾਂ ਨੂੰ ਸੌਗਾਤ, ਸੂਬੇ ‘ਚ ਪੈਨਸ਼ਨਰ ਸੇਵਾ ਪੋਰਟਲ ਸ਼ੁਰੂ, ਘਰ ਬੈਠੇ ਹੋਣਗੇ ਸਾਰੇ ਕੰਮ
ਡਫੀ ਨੇ ਕਿਹਾ ਕਿ ਕੈਲੀਫੋਰਨੀਆ ਸਟੇਟ ਨੇ ਅੰਗਰੇਜ਼ੀ ਬੋਲਣ ਦੀ ਜ਼ਰੂਰਤ ਦਾ ਵਿਰੋਧ ਕੀਤਾ ਸੀ। ਉੱਥੇ ਕਾਮਰਸ਼ੀਅਲ ਲਾਇਸੈਂਸਾਂ ਲਈ ਅੰਗਰੇਜ਼ੀ ਲਾਜ਼ਮੀ ਨਹੀਂ ਹੈ। ਜਦੋਂਕਿ ਅੰਗਰੇਜ਼ੀ ਟੈਸਟ ਹੁੰਦਾ ਹੈ, ਪਰ ਥੋੜ੍ਹੀ-ਬਹੁਤ ਅੰਗਰੇਜੀ ਜਾਣਨ ਵਾਲੇ ਨੂੰ ਲਾਇਸੈਂਸ ਮਿਲ ਜਾਂਦ ਹੈ। ਇਸ ਕਾਰਨ ਵਧੇਰੇ ਇੰਡੀਅਨ ਡਰਾਈਵਰ ਇਥੋਂ ਲਾਇਸੈਂਸ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























