ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਨੂੰ ਲੈ ਕੇ ਯੂ-ਟਰਨ ਲਿਆ ਹੈ। ਉਨ੍ਹਾਂ ਭਾਰਤ ਸਣੇ 75 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਨਵੇਂ ਟੈਰਿਫ ‘ਤੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਚੀਨ ਨੂੰ ਇਸ ਛੋਟ ਵਿਚ ਸ਼ਾਮਲ ਨਹੀਂ ਕੀਤਾ ਹੈ ਸਗੋਂ ਉਸ ‘ਤੇ ਲੱਗੇ ਟੈਰਿਫ ਨੂੰ 104% ਤੋਂ ਵਧਾ ਕੇ 125% ਕਰ ਦਿੱਤਾ ਹੈ। ਟਰੰਪ ਨੇ ਇਹ ਕਾਰਵਾਈ ਚੀਨ ਵੱਲੋਂ ਲਗਾਏ ਗਏ ਜਵਾਬੀ 84% ਟੈਰਿਫ ਦੇ ਬਾਅਦ ਕੀਤੀ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਇਆ ਕਿ ਚੀਨ ਨੇ ਗਲੋਬਲ ਮਾਰਕੀਟ ਲਈ ਸਨਮਾਨ ਨਹੀਂ ਦਿਖਾਇਆ ਹੈ। ਇਸੇ ਵਜ੍ਹਾ ਤੋਂ ਮੈਂ ਉਸ ਟੈਰਿਫ ਨੂੰ ਵਧਾ ਕੇ 125% ਕਰ ਰਿਹਾ ਹਾਂ। ਉਮੀਦ ਹੈ ਕਿ ਚੀਨ ਜਲਦ ਇਹ ਸਮਝੇਗਾ ਕਿ ਅਮਰੀਕਾ ਤੇ ਦੂਜੇ ਦੇਸ਼ਾਂ ਨੂੰ ਲੁੱਟਣ ਦੇ ਦਿਨ ਚਲੇ ਗਏ ਹਨ। ਟਰੰਪ ਨੇ ਕਿਹਾ ਕਿ ਮੈਂ 90 ਦਿਨਾਂ ਲਈ ਰੈਸੀਪ੍ਰੋਕਲ ਟੈਰਿਫ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਜੋ ਰੈਸੀਪ੍ਰੋਕਲ ਟੈਰਿਫ ਲੱਗੇਗਾ, ਉਸ ਨੂੰ ਘੱਟ ਕਰਕੇ ਸਿਰ 10% ਕਰ ਦਿੱਤਾ ਹੈ। ਇਸ ਫੈਸਲਾ ਤੁਰੰਤ ਲਾਗੂ ਹੋਵੇਗਾ।
ਟਰੰਪ ਨੇ ਕਿਹਾ ਕਿ 75 ਤੋਂ ਵਧ ਦੇਸ਼ਾਂ ਨੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਹੈ ਤੇ ਇਨ੍ਹਾਂ ਦੇਸ਼ਾਂ ਨੇ ਮੇਰੇ ਮਜ਼ਬੂਤ ਸੁਝਾਅ ‘ਤੇ ਅਮਰੀਕਾ ਖਿਲਾਫ ਕਿਸੇ ਵੀ ਤਰ੍ਹਾਂ ਤੋਂ ਜਵਾਬੀ ਕਾਰਵਾਈ ਨਹੀਂ ਕੀਤੀ ਹੈ। ਇਸ ਲਈ ਮੈਂ 90 ਦਿਨ ਦੇ ਵਿਰਾਮ ਨੂੰ ਸਵੀਕਾਰ ਕੀਤਾ ਹੈ। ਟੈਰਿਫ ‘ਤੇ ਇਸ ਰੋਕ ਨਾਲ ਨਵੇਂ ਵਪਾਰ ਸਮਝੌਤਿਆਂ ‘ਤੇ ਗੱਲਬਾਤ ਕਰਨ ਦਾ ਸਮਾਂ ਮਿਲੇਗਾ।
ਇਹ ਵੀ ਪੜ੍ਹੋ : ਤਰਨਤਾਰਨ : ਦੋ ਧਿਰਾਂ ਵਿਚਾਲੇ ਝਗੜਾ ਸੁਲਝਾਉਣ ਗਏ ਸਬ-ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ
ਵਿੱਤ ਮੰਤਰੀ ਸਕਾਟ ਬੇਸੇਂਟ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਕਰਨ ਦੇ ਇੱਛੁਕ ਦੇਸ਼ਾਂ ਲਈ ਇਹ ਦਰ ਘਟਾ ਕੇ 10% ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਦੇ ਕੁਝ ਸਾਮਾਨਾਂ ‘ਤੇ 25% ਟੈਰਿਫ ਲੱਗਦਾ ਸੀ।ਹੁਣ ਉਨ੍ਹਾਂ ਨੂੰ ਵੀ ਬੇਸਲਾਈਨ ਟੈਰਿਫ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
