ਰੂਸ ਤੇ ਯੂਕਰੇਨ ਵਿਚਾਲੇ ਛੇਵੇਂ ਦਿਨ ਵੀ ਜੰਗ ਜਾਰੀ ਹੈ। ਇਸ ਦੌਰਾਨ ਜ਼ਿਆਦਾਤਰ ਦੇਸ਼ਾਂ ਵੱਲੋਂ ਯੂਕਰੇਨ ਦਾ ਸਮਰਥਨ ਕੀਤਾ ਗਿਆ ਹੈ । ਇਸ ਜੰਗ ਦੌਰਾਨ ਯੂਕਰੇਨ ਦੀ ਮਦਦ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਫੌਜੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਤਾਇਵਾਨ ਵੱਲੋਂ ਵੀ ਯੂਕਰੇਨ ਨੂੰ ਮਦਦ ਭੇਜੀ ਗਈ ਹੈ। ਇਸ ਬਾਰੇ ਤਾਇਵਾਨ ਨੇ ਦੱਸਿਆ ਕਿ ਉਸ ਨੇ ਸੋਮਵਾਰ ਦੇਰ ਰਾਤ ਜਰਮਨੀ ਦੇ ਰਸਤੇ ਇੱਕ ਉਡਾਣ ਰਾਹੀਂ ਯੂਕਰੇਨ ਨੂੰ 27 ਟਨ ਮੈਡੀਕਲ ਸਾਮਾਨ ਦੀ ਸਪਲਾਈ ਪਹੁੰਚਾਈ ਹੈ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਜੋਆਨ ਓਉ ਨੇ ਦੱਸਿਆ ਕਿ ਤਾਇਵਾਨ ਅੰਤਰਰਾਸ਼ਟਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਅਤੇ ਲੋਕਤੰਤਰੀ ਕੈਂਪ ਦੇ ਇੱਕ ਮੈਂਬਰ ਵਜੋਂ ਸਹਾਇਤਾ ਕਰ ਕੇ ਖੁਸ਼ ਹਨ ।
ਜ਼ਿਕਰਯੋਗ ਹੈ ਕਿ ਤਾਇਵਾਨ ਵੱਲੋਂ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਹ ਰੂਸ ਖਿਲਾਫ਼ ਆਰਥਿਕ ਪਾਬੰਦੀਆਂ ਲਗਾਏਗਾ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਪਾਬੰਦੀਆਂ ਕਿਹੜੀਆਂ ਹੋਣਗੀਆਂ, ਪਰ ਇਹ ਟਾਪੂ ਸੈਮੀਕੰਡਕਟਰ ਚਿਪਸ ਦਾ ਇੱਕ ਪ੍ਰਮੁੱਖ ਨਿਰਮਾਤਾ ਹੈ, ਜੋ ਕਿ ਸਮਾਰਟ ਫੋਨ ਤੋਂ ਲੈ ਕੇ ਕਾਰਾਂ ਤੱਕ ਦੇ ਤਕਨੀਕੀ ਉਤਪਾਦਾਂ ਲਈ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਦੱਸ ਦੇਈਏ ਕਿ ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਦੁਨੀਆ ਭਰ ਦੇ ਕਈ ਦੇਸ਼ ਯੂਕਰੇਨ ਨੂੰ ਹਥਿਆਰ ਆਦਿ ਭੇਜ ਕੇ ਮਦਦ ਕਰ ਰਹੇ ਹਨ। ਇਸੇ ਵਿਚਾਲੇ ਰੂਸ ਨੇ ਇਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਹਥਿਆਰਾਂ ਦਾ ਰੂਸ ਖਿਲਾਫ ਇਸਤੇਮਾਲ ਕੀਤਾ ਗਿਆ ਤਾਂ ਇਨ੍ਹਾਂ ਨੂੰ ਭੇਜਣ ਵਾਲਾ ਦੇਸ਼ ਜ਼ਿੰਮੇਵਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: