ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਅਫ਼ਗ਼ਾਨਿਸਤਾਨ ਨੇ ਤਾਲਿਬਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਅਮਰੀਕਾ ਨੂੰ ਸਿੱਧੀ-ਸਿੱਧੀ ਧਮਕੀ ਦਿੱਤੀ ਹੈ।
ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਬਾਇਡਨ ਸਰਕਾਰ ਨੇ ਅਫਗਾਨਿਸਤਾਨ ਤੋਂ ਆਪਣੀ ਫੌਜ ਨੂੰ ਨਹੀਂ ਬੁਲਾਇਆ ਤਾਂ ਉਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡੇਨ 31 ਅਗਸਤ ਨੂੰ ਅਫਗਾਨਿਸਤਾਨ ਛੱਡਣ ਦੀ ਗੱਲ ਕਹਿ ਚੁੱਕੇ ਹਨ।
ਇਸ ਤੋਂ ਇਲਾਵਾ ਤਾਲਿਬਾਨ ਨੇ ਸਾਫ਼ ਕਿਹਾ ਕਿ 31 ਅਗਸਤ ਤੋਂ ਇੱਕ ਦਿਨ ਵੀ ਅੱਗੇ ਮਿਆਦ ਨਹੀਂ ਵੱਧ ਸਕਦੀ ਹੈ। ਜੇਕਰ 31 ਅਗਸਤ ਤੋਂ ਇੱਕ ਦਿਨ ਅੱਗੇ ਦੀ ਵੀ ਮੋਹਲਤ ਅਮਰੀਕਾ ਤੇ ਬ੍ਰਿਟੇਨ ਮੰਨਦੇ ਹਨ ਤਾਂ ਉਸਦਾ ਜਵਾਬ ਨਹੀਂ ਹੋਵੇਗਾ ਤੇ ਉਸਦੇ ਨਾਲ ਹੀ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਏਅਰਪੋਰਟ ‘ਤੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਫ਼ਗ਼ਾਨੀ ਲੋਕ ਤਾਲਿਬਾਨੀਆਂ ਤੋਂ ਬਚਣ ਲਈ ਸਭ ਕੁਝ ਛੱਡ ਕੇ ਆਪਣੀ ਜਾਨ-ਜੋਖਿਮ ਵਿੱਚ ਪਾਉਣ ਲਈ ਤਿਆਰ ਹੈ।
ਇਹ ਵੀ ਦੇਖੋ: ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ