ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ‘ਤੇ ਮੰਦਹਾਲੀ ਦਾ ਖਤਰਾ ਮੰਡਰਾ ਰਿਹਾ ਹੈ। ਇਹ ਅਸੀਂ ਨਹੀਂ ਟੇਸਲਾ ਦੇ ਸੀਈਓ ਐਲੋਨ ਮਸਕ ਦਾ ਕਹਿਣਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਇਥੋਂ ਦੇ ਲੋਕਾਂ ਨੂੰ ਘੱਟ ਖਰਚਾ ਕਰਨ ਦੀ ਨਸੀਹਤ ਦਿੱਤੀ ਹੈ।
ਦਰਅਸਲ ਐਕਸ ‘ਤੇ ਪੋਸਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਸਮੇਂ ਵਿਚ ਅਮਰੀਕੀ ਟੈਕਸਦਾਤਿਆਂ ਦੇ 100 ਫੀਸਦੀ ਪੈਸੇ ਦਾ ਇਸਤੇਮਾਲ ਰਾਸ਼ਟਰੀ ਕਰਜ਼ੇ ‘ਤੇ ਵਿਆਜ ਦਾ ਭੁਗਤਾਨ ਕਰਨ ਲਈ ਕੀਤਾ ਜਾਵੇਗਾ। ਇਸ ਦਾ ਜਵਾਬ ਦਿੰਦੇ ਹੋਏ ਐਲੋਨ ਮਸਕ ਨੇ ਕਿਹਾ ਅਮਰੀਕਾ ਜਲਦ ਦੀਵਾਲੀਆ ਹੋ ਸਕਦਾ ਹੈ। ਇਥੋਂ ਦੇ ਲੋਕਾਂ ਨੂੰ ਖਰਚੇ ਵਿਚ ਕਮੀ ਲਿਆਉਣੀ ਚਾਹੀਦੀ ਹੈ ਨਹੀਂ ਤਾਂ ਇਹ ਜਲਦ ਹੀ ਕੰਗਾਲ ਹੋ ਜਾਵੇਗਾ।
ਇਕ ਯੂਜ਼ਰ ਨੇ ਪੋਸਟ ਵਿਚ ਕਿਹਾ ਕਿ ਅਗਲੇ ਕੁਝ ਸਾਲਾਂ ਲਈ ਇਹ ਗਿਣਤੀ ਦੇਖਣਾ ਚੰਗਾ ਹੈ। ਵਿਅਕਤੀਗਤ ਆਮਦਨ ਟੈਕਸ ਸਰਕਾਰ ਦੇ ਮਾਲੀਆ ਵਿਭਾਗ ਦਾ ਅੱਧਾ ਹੈ। ਫਰਵਰੀ ਦੀ ਗੱਲ ਕਰੀਏ ਤਾਂ ਅਮਰੀਕਾ ਸਰਕਾਰ ਨੇ ਵਿਅਕਤੀਗਤ ਟੈਕਸ ਤੋਂ 120 ਅਰਬ ਡਾਲਰ ਇਕੱਠੇ ਕੀਤੇ। ਰਾਸ਼ਟਰੀ ਕਰਜ਼ੇ ‘ਤੇ ਵਿਆਜ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਫਰਵਰੀ ਵਿਚ 76 ਅਰਬ ਡਾਲਰ ਖਰਚ ਕਰਨਾ ਪਿਆ। ਅਸੀਂ ਉਸ ਦਿਨ ਤੋਂ ਬਹੁਤ ਦੂਰ ਨਹੀਂ ਹਾਂ ਜਦੋਂ ਕਰਜ਼ੇ ‘ਤੇ ਵਿਆਜ ਦੇ ਭੁਗਤਾਨ ਲਈ 100 ਫੀਸਦੀ ਵਿਅਕਤੀਗਤ ਟੈਕਸ ਦੀ ਲੋੜ ਹੋਵੇਗੀ।
ਅਮਰੀਕਾ ਦੇ ਅਰਬਪਤੀ ਬੈਂਕਰ ਜੇਮੀ ਡਿਮੋਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਮੰਦੀ ਦੀ ਸੰਭਾਵਨਾ ਜ਼ਿਆਦਾ ਦੂਰ ਨਹੀਂ ਹਨ। ਦੂਜੇ ਪਾਸੇ ਜੇਪੀ ਮਾਰਗਨ ਚੇਜ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਗਲੇ ਇਕ ਜਾਂ ਦੋ ਸਾਲ ਵਿਚ ਸਾਫਟ ਲੈਂਡਿੰਗ ਹੋਣ ਦੀ ਸੰਭਾਵਨਾ ਅੱਧੀ ਹੈ।
ਇਹ ਵੀ ਪੜ੍ਹੋ : ਤੇਜਸ ਦੇ ਪਾਇਲਟ ਨੇ ਬਚਾਈ ਖੁਦ ਤੇ 4000 ਲੋਕਾਂ ਦੀ ਜਾਨ, ਕਾਲੋਨੀ ਤੋਂ ਮਹਿਜ਼ 500 ਮੀਟਰ ਪਹਿਲਾਂ ਡਿਗਿਆ ਸੀ ਪਲੇਨ
ਜੇਮੀ ਡਿਮੋਨ ਨੇ ਵਿਆਜ ਦਰਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ, ਇਸ ‘ਤੇ ਅਮਰੀਕੀ ਫੈਡਰਲ ਰਿਜਰਵ ਦੇ ਫੈਸਲੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਹਾਲਾਤ ਵਿਗੜ ਗਏ। ਸੰਯੁਕਤ ਰਾਜ ਅਮਰੀਕਾ ਵਿਚ ਬੇਰੋਜ਼ਗਾਰੀ ਇਸ ਸਮੇਂ ਬਹੁਤ ਘੱਟ ਹੈ, ਮਜ਼ਦੂਰੀ ਵਧਦੀ ਜਾ ਰਹੀ ਹੈ।
ਫੈਡਰਲ ਰਿਜਰਵ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਕਿਹਾ ਕਿ ਕੇਂਦਰੀ ਬੈਂਕ ਵਿਆਜ ਦਰਾਂ ਨੂੰ ਘੱਟ ਕਰਨ ਦੇ ਲਗਭਗ ਪਹੁੰਚ ਰਿਹਾ ਹੈ। ਅਸੀਂ ਇਸ ਗੱਲ ਨੂੰ ਲੈ ਕੇ ਅਤੇ ਹੋਰ ਭਰੋਸੇ ਦੀ ਉਡੀਕ ਕਰ ਰਹੇ ਹਨ ਕਿ ਮੁਦਰਾ ਸਫੀਤੀ ਦੋ ਪ੍ਰਤੀਸ਼ਤ ‘ਤੇ ਲਗਾਤਾਰ ਵਧ ਰਹੀ ਹੈ। ਜਦੋਂ ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਅਸੀਂ ਇਸ ਤੋਂ ਦੂਰ ਨਹੀਂ ਹਾਂ, ਤਾਂ ਪਾਬੰਦੀਆਂ ਦੇ ਪੱਧਰ ਨੂੰ ਵਾਪਸ ਲਿਆਉਣਾ ਸ਼ੁਰੂ ਕਰਨਾ ਉਚਿਤ ਹੋਵੇਗਾ।