ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਆਧਾਰ ‘ਤੇ ਨੌਕਰੀ ਦੀ ਭਾਲ ਵਿਚ ਗਏ ਪੰਜਾਬੀ ਨੌਜਵਾਨਾਂ ‘ਤੇ ਟਰੰਪ ਸਰਕਾਰ ਨੇ ਸਖਤੀ ਕੀਤੀ ਹੈ। ਇਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਲਈ ਟੈਸਟ ਵੀ ਲਏ ਜਾ ਰਹੇ ਹਨ।
ਪੰਜਾਬ ਦੇ ਟਰੱਕ ਡਰਾਈਵਰਾਂ ਤੋਂ ਹੋਏ ਐਕਸੀਡੈਂਟ ਦੇ ਬਾਅਦ ਟਰੰਪ ਸਰਕਾਰ ਨੇ ਇਸ ਨਿਯਮ ਨੂੰ ਲਾਗੂ ਕੀਤਾ ਹੈ। ਪੁਲਿਸ ਆਨ ਰੋਡ ਟਰੱਕ ਡਰਾਈਵਰਾਂ ਨੂੰ ਰੋ-ਰੋ ਕੇ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ਵਿਚ ਹੁਣ ਤੱਕ ਨਾਨ-ਅਮਰੀਕੀ 7 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਫੇਲ ਹੋ ਗਏ ਹਨ। ਇਨ੍ਹਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ।
ਇਸ ਸਮੇਂ ਅਮਰੀਕਾ ਵਿਚ 1.50 ਲੱਖ ਪੰਜਾਬੀ ਡਰਾਈਵਰ ਹੈ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡਫੀ ਮੁਤਾਬਕ 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਵਿਚ ਕਈ ਡਰਾਈਵਰ ਸਹੀ ਤਰ੍ਹਾਂ ਤੋਂ ਇੰਗਲਿਸ਼ ਬੋਲ ਨਹੀਂ ਸਕੇ ਤਾਂ ਕੁਝ ਅੰਗਰੇਜ਼ੀ ਵਿਚ ਲਿਖੇ ਟ੍ਰੈਫਿਕ ਸਾਈਨ ਬਾਰੇ ਨਹੀਂ ਦੱਸ ਸਕੇ। ਦੱਸ ਦੇਈਏ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਲਗਭਗ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ੇ ‘ਤੇ ਰੋਕ ਲਗਾ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤਿਆ ਪਹਿਲਾ ਵਨਡੇ ਵਿਸ਼ਵ ਕੱਪ, PM ਮੋਦੀ ਨੇ ਦਿੱਤੀ ਵਧਾਈ
ਅਮਰੀਕਾ ਦੇ ਟਰਾਂਸਪੋਰਟ ਸੈਕ੍ਰੇਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕੀ ਟਰਾਂਸਪੋਰਟ ਲਾਅ ਵਿਚ ਸਾਰੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿਚ ਟ੍ਰੈਫਿਕ ਸਾਈਨ ਪੜ੍ਹਨਾ ਤੇ ਅੰਗਰੇਜ਼ੀ ਬੋਲਣਾ ਲਾਜ਼ਮੀ ਹੈ। ਇਸ ਦੇ ਬਿਨਾਂ ਲਾਇਸੈਂਸ ਨਹੀਂ ਮਿਲਦਾ। ਡਫੀ ਨੇ ਕਿਹਾ ਕਿ ਅਮਰੀਕਾ ਵਿਚ ਵਧ ਰਹੇ ਟਰੱਕ ਹਾਦਸਿਆਂ ਦੇ ਬਾਅਦ ਟਰੰਪ ਨੇ 25 ਜੂਨ 2025 ਤੋਂ ਅੰਗਰੇਜ਼ੀ ਦਾ ਟੈਸਟ ਲਾਜ਼ਮੀਨ ਕਰ ਦਿੱਤਾ। ਨਵੀਂ ਪਾਲਿਸੀ ਤਹਿਤ ਹੁਣ ਅਮਰੀਕਨ ਪੁਲਿਸ ਸੜਕ ‘ਤੇ ਹੀ ਡਰਾਈਵਰਾਂ ਦਾ ਮੌਕੇ ‘ਤੇ ਟੈਸਟ ਲੈ ਰਹੀ ਹੈ ਤੇ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਟਰੱਕ ਡਰਾਈਵਰਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























