ਇੱਕ ਪਾਸੇ ਜਿੱਥੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦਾ ਰਾਸ਼ਟਰਪਤੀ ਬਾਇਡੇਨ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਹਾਲ ਹੀ ਵਿੱਚ, ਟਰੰਪ ਨੇ ਕਿਹਾ ਹੈ ਕਿ ਬਾਇਡੇਨ ਦਾ ਯੂਕਰੇਨ ਸੰਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦਰਅਸਲ, ਡੋਨਾਲਡ ਟਰੰਪ ਸ਼ਨੀਵਾਰ ਨੂੰ ਜਾਰਜੀਆ ਵਿੱਚ ਕਾਮਰਸ ‘ਤੇ ਆਯੋਜਿਤ ਇੱਕ ਵਿਸ਼ਾਲ GOP ਰੈਲੀ ਵਿੱਚ ਪਹੁੰਚੇ ਸਨ । ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਇਡੇਨ ਨੇ ਯੂਕਰੇਨ ਨਾਲ ਜੋ ਸਲੂਕ ਕੀਤਾ ਹੈ, ਉਹ ਨਹੀਂ ਕਰਨਾ ਚਾਹੀਦਾ ਸੀ। ਜੇਕਰ ਮੈਂ ਸੱਤਾ ਵਿੱਚ ਹੁੰਦਾ ਤਾਂ ਇਹ ਜੰਗ ਕਦੇ ਨਾ ਹੁੰਦੀ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਬਾਅਦ ਵਿੱਚ ਕਿਹਾ ਕਿ ਬਾਇਡੇਨ ਦਾ ਯੂਕਰੇਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ‘ਤੇ ਹਮਲਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਇਸ ਯੁੱਧ ਲਈ ਬਾਇਡੇਨ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਸੁੱਤਾ ਹੋਇਆ ਕਰਾਰ ਦਿੱਤਾ।
ਦੱਸ ਦੇਈਏ ਕਿ ਟਰੰਪ ਇੱਥੇ ਹੀ ਨਹੀਂ ਰੁਕੇ । ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਕੋਲ ਇੱਕ ਰਾਸ਼ਟਰਪਤੀ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਰ ਰਿਹਾ ਹੈ ਅਤੇ ਉਹ ਕਿੱਥੇ ਹੈ। ਉਹ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ, ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੈ । ਫਿਲਹਾਲ ਯੂਕਰੇਨ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: