Twitter deletes ex-malaysian PM tweet: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦਾ ਇੱਕ ਟਵੀਟ ਡਿਲੀਟ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਉਸ ਦਾ ਇਹ ਟਵੀਟ ‘ਹਿੰਸਾ ਦੀ ਵਡਿਆਈ’ ਵਿਰੁੱਧ ਇਸ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਦਾ ਇਹ ਟਵੀਟ ਫਰਾਂਸ ਦੇ ਸ਼ਹਿਰ ਨੀਸ ਵਿੱਚ ਚਾਕੂ ਦੇ ਹਮਲੇ ਤੋਂ ਬਾਅਦ ਆਇਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਉਨ੍ਹਾਂ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ ‘ਤੇ ਗੁੱਸਾ ਫੈਲਾਇਆ ਸੀ ।
ਫਰਾਂਸ ਦੇ ਡਿਜੀਟਲ ਸੈਕਟਰ ਦੇ ਮੰਤਰੀ ਨੇ ਉਨ੍ਹਾਂ ਦੇ ਟਵੀਟ ਦੀ ਅਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਖਾਤੇ ਨੂੰ ਟਵਿੱਟਰ ਤੋਂ ਮੁਅੱਤਲ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਇਹ ਵੀ ਕਿਹਾ ਕਿ ਜੇ ਟਵਿੱਟਰ ਨੇ ਅਜਿਹਾ ਨਾ ਕੀਤਾ ਤਾਂ ਉਸਨੂੰ ਵੀ ਸਾਥੀ ਵੀ ਮੰਨਿਆ ਜਾਵੇਗਾ । ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ, ‘ਮੈਂ ਟਵਿੱਟਰ ਫਰਾਂਸ ਦੇ ਮੈਨੇਜਿੰਗ ਡਾਇਰੈਕਟਰ ਨਾਲ ਗੱਲ ਕੀਤੀ । ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਅਕਾਊਂਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਟਵਿੱਟਰ ਨੂੰ ਵੀ ਹੱਤਿਆ ਨੂੰ ਵਧਾਵਾ ਦੇਣ ਵਾਲਿਆਂ ਵਿੱਚੋਂ ਇੱਕ ਮੰਨਿਆ ਜਾਵੇਗਾ।
ਟਵਿੱਟਰ ਨੇ ਸਭ ਤੋਂ ਪਹਿਲਾਂ ਮਹਾਤਿਰ ਮੁਹੰਮਦ ਦੇ ਟਵੀਟ ਨੂੰ ਬੇਦਾਅਵੇ ਨਾਲ ਲੇਬਲ ਕੀਤਾ ਕਿ ਇਹ ਉਨ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਪਰ ਉਸਨੂੰ ਡਿਲੀਟ ਨਹੀਂ ਕੀਤਾ ਗਿਆ । ਹਾਲਾਂਕਿ, ਬਾਅਦ ਵਿੱਚ ਪਲੇਟਫਾਰਮ ਵੱਲੋਂ ਉਨ੍ਹਾਂ ਦੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ , ਪਰ ਟਵੀਟ ਦਾ ਥਰੈਡ ਰਹਿਣ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਮਹੀਨੇ ਇੱਕ ਕਲਾਸ ਵਿੱਚ ਪੈਗੰਬਰ ਮੁਹੰਮਦ ਦੇ ਜ਼ਿਕਰ ਵਾਲਾ ਇੱਕ ਕਾਰਟੂਨ ਕਲਾਸ ਵਿੱਚ ਦਿਖਾਉਣ ਲਈ ਇੱਕ 18 ਸਾਲਾਂਵਿਦਿਆਰਥੀ ਨੇ ਇੱਕ ਟੀਚਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੱਟੜਪੰਥੀ ਇਸਲਾਮ ‘ਤੇ ਹਮਲਾ ਬੋਲਿਆ ਸੀ। ਇਸ ‘ਤੇ ਮਹਾਤਿਰ ਮੁਹੰਮਦ ਨੇ ਇਕੋ ਨਾਲ 13 ਟਵੀਟ ਕਰਕੇ ਮੈਕਰੋ ਨੂੰ ਨਿਸ਼ਾਨਾ ਬਣਾਇਆ ਸੀ।