ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਾਨੇਡਾ ਏਅਰਪੋਰਟ ‘ਤੇ ਇਕ ਪਲੇਨ ਵਿਚ ਅੱਗ ਲੱਗ ਗਈ। ਜਾਪਾਨ ਟਾਈਮਸ ਮੁਤਾਬਕ ਲੈਂਡਿੰਗ ਤੋਂ ਪਹਿਲਾਂ ਜਹਾਜ਼ ਕੋਸਟ ਗਾਰਡ ਦੇ ਪਲੇਨ ਨਾਲ ਟਕਰਾ ਗਿਆ। ਇਸ ਦੌਰਾਨ ਕੋਸਟ ਗਾਰਡ ਦੇ ਪਲੇਨ ਵਿਚ ਸਵਾਰ 6 ਵਿਚੋਂ 5 ਕਰੂ ਮੈਂਬਰਾਂ ਦੀ ਮੌਤ ਹੋ ਗਈ। ਦੂਜੇ ਪਾਸੇ ਪਾਇਲਟ ਜ਼ਖਮੀ ਦੇ ਬਾਅਦ ਵੀ ਜਹਾਜ਼ ਤੋਂ ਨਿਕਲਣ ਵਿਚ ਸਫਲ ਰਿਹਾ।
ਜਾਪਾਨ ਏਅਰਲਾਈਨਸ ਦੇ ਬੁਲਾਰੇ ਨੇ ਕਿਹਾ ਕਿ ਯਾਤਰੀ ਪਲੇਨ ਹੋਕਾਇਡੋ ਦੇ ਸ਼ਿਨ-ਚਿਤੋਸੇ ਏਅਰਪੋਰਟ ਤੋਂ ਰਵਾਨਾ ਹੋਇਆ ਸੀ।ਇਸ ਵਿਚ ਲਗਭਗ 367 ਯਾਤਰੀ ਤੇ 12 ਕਰੂ ਮੈਂਬਰ ਸਵਾਰ ਸਨ। ਸਾਰਿਆਂ ਨੂੰ ਪਲੇਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਇਸ ਦਿਨ ਤੋਂ ਸ਼ੁਰੂ ਹੋਣਗੇ ਪੇਪਰ
ਕੋਸਟ ਗਾਰਡ ਦਾ ਪਲੇਨ ਭੂਚਾਲ ਪ੍ਰਭਾਵਿਤ ਖੇਤਰਾਂ ਵਿਚ ਜ਼ਰੂਰਤ ਦਾ ਸਾਮਾਨ ਪਹੁੰਚਾਉਣ ਜਾ ਰਿਹਾ ਹੈ। ਜਾਪਾਨ ਦੀ ਟਰਾਂਸਪੋਰਟ ਮਨਿਸਟਰੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ JAL ਦੀ ਫਲਾਈਟ ਸ਼ਾਮ ਲਗਭਗ 4 ਵਜੇ (ਜਾਪਾਨੀ ਸਮੇਂ ਮੁਤਾਬਕ) ਨਿਊ ਚਿਤੋਸੇ ਏਅਰਪੋਰਟ ਤੋ ਰਵਾਨਾ ਹੋਈ ਸੀ। ਇਹ 5.40 ਵਜੇ ਟੋਕੀਓ ਲੈਂਡ ਹੋਣ ਵਾਲੀ ਸੀ। ਹਾਦਸੇ ਨੂੰ ਦੇਖਦੇ ਹੋਏ ਹਾਨੇਡਾ ਏਅਰਪੋਰਟ ਦੇ ਸਾਰੇ ਰਨਵੇ ਬੰਦ ਕਰ ਦਿੱਤੇ ਗਏ ਹਨ। ਕਈ ਫਲਾਈਟਾਂ ਨੂੰ ਨਰਿਤਾ ਏਅਰਪੋਰਟ ਵੱਲ ਡਾਇਵਰਟ ਕੀਤਾ ਜਾ ਰਿਹਾ ਹੈ।