UK PM Boris Johnson extends: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਭਾਰਤ ਦੇ ਗਣਤੰਤਰ ਦਿਵਸ ਦੀ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਨੁੱਖਤਾ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਮੁਕਤ ਕਰਵਾਉਣ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਦੇ 72ਵੇਂ ਗਣਤੰਤਰ ਦਿਵਸ ‘ਤੇ ਬੋਰਿਸ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ, ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਪਣੀ ਯਾਤਰਾ ਰੱਦ ਕਰ ਦਿੱਤੀ। ਬੌਰਿਸ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਹ ਇੱਕ “ਅਸਾਧਾਰਣ ਸੰਵਿਧਾਨ” ਦੇ ਲਾਗੂ ਹੋਣ ਦਾ ਉਤਸਵ ਹੈ, ਜਿਸਨੇ ਭਾਰਤ ਨੂੰ “ਵਿਸ਼ਵ ਦਾ ਸਭ ਤੋਂ ਵੱਡਾ ਸਰਬਸੱਤਾ ਲੋਕਤੰਤਰ” ਦੇ ਤੌਰ ‘ਤੇ ਸਥਾਪਿਤ ਕੀਤਾ।
ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਦੌਰੇ ‘ਤੇ ਆਉਣ ਦੀ ਗੱਲ ਵੀ ਦੁਹਰਾਈ। ਜਾਨਸਨ ਨੇ ਕਿਹਾ, “ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਨਤੀ ‘ਤੇ ਮੈਂ ਇਸ ਵਿਸ਼ੇਸ਼ ਮੌਕੇ ਦਾ ਗਵਾਹ ਬਣਨ ਨੂੰ ਉਤਸ਼ਾਹਿਤ ਸੀ, ਪਰ ਕੋਵਿਡ-19 ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦੇ ਕਾਰਨ ਮੈਨੂੰ ਲੰਡਨ ਵਿੱਚ ਰਹਿਣਾ ਪਿਆ।”
ਉਨ੍ਹਾਂ ਕਿਹਾ, “ਦੋਵੇਂ ਦੇਸ਼ ਮਿਲ ਕੇ ਟੀਕੇ ਵਿਕਸਿਤ ਕਰਨ, ਉਸਨੂੰ ਬਣਾਉਣ ਅਤੇ ਵੰਡ ਲਈ ਮਿਲ ਕੇ ਕੰਮ ਕਰ ਰਹੇ ਹਨ, ਜੋ ਮਨੁੱਖਤਾ ਨੂੰ ਆਲਮੀ ਮਹਾਂਮਾਰੀ ਤੋਂ ਮੁਕਤ ਕਰਨ ਵਿੱਚ ਮਦਦ ਕਰੇਗਾ।” ਬ੍ਰਿਟੇਨ, ਭਾਰਤ ਅਤੇ ਹੋਰ ਕਈ ਦੇਸ਼ਾਂ ਦੇ ਸਾਂਝੇ ਯਤਨਾਂ ਸਦਕਾ, ਅਸੀਂ ਕੋਵਿਡ ਦੇ ਖਿਲਾਫ ਜਿੱਤ ਵੱਲ ਵੱਧ ਰਹੇ ਹਾਂ। ਮੈਂ ਇਸ ਸਾਲ ਆਪਣੀ ਦੋਸਤੀ ਨੂੰ ਮਜ਼ਬੂਤ ਕਰਨ, ਰਿਸ਼ਤੇ ਨੂੰ ਅੱਗੇ ਵਧਾਉਣ ਲਈ ਭਾਰਤ ਆਉਣ ਦੀ ਉਮੀਦ ਕਰ ਰਿਹਾ ਹਾਂ, ਜਿਸ ਦਾ ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਵਾਅਦਾ ਕੀਤਾ ਹੈ।”
ਦੱਸ ਦੇਈਏ ਕਿ ਬ੍ਰਿਟੇਨ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ, “ਵਿਸ਼ਵਵਿਆਪੀ ਤੌਰ ‘ਤੇ ਇਹ ਵਾਇਰਸ ਲੋਕਾਂ ਨੂੰ ਦੂਰ ਰਹਿਣ ਲਈ ਮਜਬੂਰ ਕਰ ਰਿਹਾ ਹੈ, ਜਿਸ ਵਿੱਚ ਬ੍ਰਿਟੇਨ ਅਤੇ ਭਾਰਤ ਵਿੱਚ ਰਹਿਣ ਵਾਲੇ ਪਰਿਵਾਰ ਅਤੇ ਦੋਸਤ ਵੀ ਸ਼ਾਮਿਲ ਹਨ, ਜੋ ਪ੍ਰਧਾਨ ਮੰਤਰੀ ਮੋਦੀ ਦੇ ਅਨੁਸਾਰ ਸਾਡੇ ਵਿਚਾਲੇ “ਜੀਵਤ ਪੁਲ” ਹਨ।
ਦਿੱਲੀ ਵਾਲਿਆਂ ਨੇ ਪਲਕਾਂ ਵਿਛਾਈਆਂ ਰਾਜੇਵਾਲ ਤੇ ਚੜੂਨੀ ਦੇ ਰਾਹਾਂ ‘ਚ, ਦਿਲ ਖੋਲ੍ਹਕੇ ਕੀਤਾ ਸਵਾਗਤ LIVE !