ਬ੍ਰਿਟੇਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਸਤੀਫਾ ਦੇ ਸਕਦੇ ਹਨ । ਪਿਛਲੇ 48 ਘੰਟਿਆਂ ਵਿੱਚ ਉਨ੍ਹਾਂ ਦੇ 50 ਤੋਂ ਵੱਧ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ । ਸਰਕਾਰ ਖਿਲਾਫ ਅਵਿਸ਼ਵਾਸ ਇੰਨਾ ਵਧਦਾ ਜਾ ਰਿਹਾ ਹੈ ਕਿ 36 ਘੰਟੇ ਪਹਿਲਾਂ ਮੰਤਰੀ ਬਣਾਈ ਗਈ ਮਿਸ਼ੇਲ ਡੋਨਲਨ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਬੁੱਧਵਾਰ ਸ਼ਾਮ ਤੱਕ ਕੈਬਨਿਟ ਦੇ 17 ਮੰਤਰੀਆਂ, 12 ਸੰਸਦੀ ਸਕੱਤਰਾਂ ਅਤੇ 4 ਵਿਦੇਸ਼ੀ ਸਰਕਾਰ ਦੇ ਪ੍ਰਤੀਨਿਧਾਂ ਨੇ ਰਿਜਾਇਨ ਕਰ ਦਿੱਤਾ ਸੀ। ਅਸਤੀਫਾ ਦੇਣ ਵਾਲੇ ਸਾਰੇ ਲੋਕਾਂ ਨੇ ਜਾਨਸਨ ਦੇ ਕੰਮ ਕਰਨ ਦੇ ਤਰੀਕਿਆਂ, ਲਾਕਡਾਊਨ ਪਾਰਟੀ ਅਤੇ ਕੁਝ ਨੇਤਾਵਾਂ ਦੇ ਸੈਕਸ ਸਕੈਂਡਲ ਨੂੰ ਮੁੱਦਾ ਬਣਾਇਆ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ, ਵੇਖੋ ਵਿਆਹ ਦੀਆਂ ਤਸਵੀਰਾਂ
ਜਾਨਸਨ ਦੇ ਮੰਤਰੀ ਅਤੇ ਸੰਸਦ ਮੈਂਬਰ ਲਗਾਤਾਰ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਚੁੱਕ ਰਹੇ ਸਨ। ਇਸ ਦੇ ਨਾਲ ਹੀ ਲਾਕਡਾਊਨ ਦੌਰਾਨ ਉਨ੍ਹਾਂ ਦੀ ਸ਼ਰਾਬ ਪਾਰਟੀ ਅਤੇ ਯੌਨ ਸ਼ੋਸ਼ਣ ਦੇ ਦੋਸ਼ੀ ਸੰਸਦ ਮੈਂਬਰ ਕ੍ਰਿਸ ਪਿੰਚਰ ਨੂੰ ਡਿਪਟੀ ਚੀਫ ਵ੍ਹਿਪ ਬਣਾਏ ਜਾਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਕਾਰਨ ਉਨ੍ਹਾਂ ਦੇ ਖਿਲਾਫ ਹੋਰ ਵੀ ਨਾਰਾਜ਼ਗੀ ਵਧ ਗਈ ਸੀ।
ਹਾਲਾਂਕਿ, ਵਿਵਾਦ ਨੂੰ ਵਧਦਾ ਦੇਖ ਕੇ ਜਾਨਸਨ ਨੇ ਮੰਗਲਵਾਰ ਨੂੰ ਮੰਨਿਆ ਕਿ ਪਿੰਚਰ ਨੂੰ ਸਰਕਾਰ ਵਿੱਚ ਸ਼ਾਮਲ ਕਰਨ ਦਾ ਉਨ੍ਹਾਂ ਦਾ ਫੈਸਲਾ ਗਲਤ ਸੀ । ਇਸ ਦੇ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ । ਪ੍ਰਧਾਨ ਮੰਤਰੀ ਵੱਲੋਂ ਮੁਆਫੀ ਮੰਗਣ ਤੋਂ ਕੁਝ ਮਿੰਟ ਬਾਅਦ ਹੀ ਦੋਵਾਂ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: