ਰੂਸ ਅਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜੰਗ ਜਾਰੀ ਹੈ । ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ । ਇਸ ਵਿਚਾਲੇ ਯੂਕਰੇਨ ਦੀ ਮਦਦ ਲਈ ਬ੍ਰਿਟੇਨ ਵੀ ਅੱਗੇ ਆਇਆ ਹੈ। ਬ੍ਰਿਟੇਨ ਵੱਲੋਂ ਯੂਕਰੇਨ ਦੀ ਮਦਦ ਲਈ ਹਥਿਆਰਾਂ ਅਤੇ ਵਿੱਤੀ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਬ੍ਰਿਟੇਨ ਰੂਸੀ ਫੌਜਾਂ ਨਾਲ ਲੜਨ ਵਿੱਚ ਮਦਦ ਲਈ ਯੂਕਰੇਨ ਦੀ ਫੌਜ ਨੂੰ 6,000 ਮਿਜ਼ਾਈਲਾਂ ਅਤੇ 33 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ । ਫੌਜੀ ਸਹਾਇਤਾ ਵਿੱਚ ਟੈਂਕ ਰੋਧੀ ਅਤੇ ਹਾਈ ਵਿਸਫੋਟਕ ਹਥਿਆਰ ਸ਼ਾਮਿਲ ਹਨ। ਨਾਟੋ ਅਤੇ G-7 ਨੇਤਾਵਾਂ ਨਾਲ ਬੈਠਕ ਵਿੱਚ ਇਸ ਗੱਲ ‘ਤੇ ਵੀ ਸਹਿਮਤੀ ਬਣ ਸਕਦੀ ਹੈ ਕਿ ਯੂਕਰੇਨ ਦੀ ਤਾਕਤ ਨੂੰ ਵਧਾਉਣ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਦੇ ਅਨੁਸਾਰ ਬੋਰਿਸ ਜਾਨਸਨ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਅਤੇ ਰੂਸ ‘ਤੇ ਆਰਥਿਕ ਪਾਬੰਦੀਆਂ ਵਧਾਉਣ ਲਈ ਪੱਛਮੀ ਦੇਸ਼ਾਂ ਨੂੰ ਅਪੀਲ ਕਰਨਗੇ। ਬੋਰਿਸ ਜਾਨਸਨ ਨੇ ਯੂਕਰੇਨ ਲਈ ਨਵੇਂ ਸਮਰਥਨ ਪੈਕੇਜ ਦਾ ਖੁਲਾਸਾ ਕਰਦਿਆਂ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਰੂਸ ਯੂਕਰੇਨ ਦੇ ਕਸਬਿਆਂ ਅਤੇ ਸ਼ੇਰਾਂ ਨੂੰ ਤਬਾਹ ਕਰ ਰਿਹਾ ਹੈ, ਅਜਿਹੇ ਵਿੱਚ ਅਸੀਂ ਖੜ੍ਹੇ ਨਹੀਂ ਰਹਿ ਸਕਦੇ। ਬ੍ਰਿਟੇਨ ਯੂਕਰੇਨ ਨੂੰ ਫੌਜੀ ਅਤੇ ਆਰਥਿਕ ਸਹਾਇਤਾ ਵਧਾਉਣ ਲਈ ਸਾਡੇ ਸਹਿਯੋਗੀਆਂ ਨਾਲ ਕੰਮ ਕਰੇਗਾ। ਇਹ ਲੜਾਈ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰੇਗੀ।
ਇਹ ਵੀ ਪੜ੍ਹੋ: PM ਮੋਦੀ ਨੂੰ ਮਿਲਣਗੇ ਪੰਜਾਬ ਦੇ ਸੀਐੱਮ ਭਗਵੰਤ ਮਾਨ, ਅੱਜ ਦੁਪਹਿਰ 1 ਵਜੇ ਦਿੱਲੀ ‘ਚ ਹੋਵੇਗੀ ਮੁਲਾਕਾਤ
ਇਸ ਤੋਂ ਅੱਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੂਕਰੇਨ ਵਿੱਚ ਆਜ਼ਾਦੀ ਦੇ ਝੰਡੇ ਨੂੰ ਜ਼ਿੰਦਾ ਰੱਖਣ ਲਈ ਜੋਖਮ ਚੁੱਕਣ ਦੇ ਵਿਕਲਪਾਂ ਨੂੰ ਦੇਖਣਾ ਹੋਵੇਗਾ । ਬ੍ਰਿਟੇਨ ਪਹਿਲਾਂ ਹੀ ਕੀਵ ਨੂੰ 4,000 ਤੋਂ ਵੱਧ ਐਂਟੀ-ਟੈਂਕ ਹਥਿਆਰ ਪ੍ਰਦਾਨ ਕਰ ਚੁੱਕਿਆ ਹੈ, ਜਿਸ ਵਿੱਚ ਨੈਕਸਟ-ਜੈਨਰੇਸ਼ਨ ਲਾਈਟ ਐਂਟੀ-ਟੈਂਕ ਵੈਪਨ ਸਿਸਟਮ (NLAWs) ਅਤੇ ਕਥਿਤ ਜੈਵਲਿਨ ਮਿਜ਼ਾਈਲਾਂ ਸ਼ਾਮਿਲ ਹਨ । ਇਸ ਦੇ ਨਾਲ ਹੀ ਬ੍ਰਿਟੇਨ ਦਾ ਕਹਿਣਾ ਹੈ ਕਿ 25 ਮਿਲੀਅਨ ਪੌਂਡ ਦਾ ਨਵਾਂ ਫੰਡ ਯੂਕਰੇਨੀ ਫੌਜੀਆਂ, ਪਾਇਲਟਾਂ ਅਤੇ ਪੁਲਿਸ ਦੀ ਤਨਖਾਹ ਦਾ ਭੁਗਤਾਨ ਕਰਨ ਵਿੱਚ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: