US administers first coronavirus vaccine: ਅਮਰੀਕਾ ਵਿੱਚ ਸੋਮਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਵੈਕਸੀਨ ਦੀ ਪਹਿਲੀ ਡੋਜ਼ ਨਿਊਯਾਰਕ ਦੀ ਸੈਂਡਰਾ ਲਿੰਡਸੇ ਨਾਮ ਦੀ ਨਰਸ ਨੂੰ ਦਿੱਤੀ ਗਈ ਹੈ। ਕੋਰੋਨਾ ਟੀਕਾਕਰਨ ਦਾ ਇਹ ਪ੍ਰੋਗਰਾਮ ਲਾਈਵ ਟੀਵੀ ‘ਤੇ ਵੀ ਦਿਖਾਇਆ ਗਿਆ। ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਨਰਸ ਨੇ ਕਿਹਾ, ‘ਮੈਂ ਅੱਜ ਬਹੁਤ ਆਸ਼ਾਵਾਨ ਅਤੇ ਰਾਹਤ ਮਹਿਸੂਸ ਕਰ ਰਹੀ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਬਾਰੇ ਟਰੰਪ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,’ਮੁਬਾਰਕ ਹੋ ਅਮਰੀਕਾ । ਵੈਕਸੀਨ ਦੀ ਪਹਿਲੀ ਡੋਜ਼ ਦੇ ਦਿੱਤੀ ਗਈ ਹੈ। ਸਾਰੇ ਸੰਸਾਰ ਨੂੰ ਮੁਬਾਰਕ ।
ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਰਿਕਾਰਡ 3263 ਲੋਕਾਂ ਦੀ ਮੌਤ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਅਤੇ ਫਾਈਜ਼ਰ ਅਤੇ ਬਾਇਓਨਟੈਕ ਦੇ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਮਿਲੀ। ਅਮਰੀਕਾ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੀ ਟੀਕਾਕਰਨ ਨਾਲ ਜੁੜੀ ਕਮੇਟੀ ਨੇ ਸ਼ਨੀਵਾਰ ਨੂੰ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਦੇ ਸਮਰਥਨ ਵਿੱਚ ਵੋਟ ਦਿੱਤੀ।
ਦਰਅਸਲ, ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਬਹੁ-ਇੰਤਜ਼ਾਰਤ ਕੋਵਿਡ-19 ਦੇ ਟੀਕਿਆਂ ਦੀ ਪਹਿਲੀ ਖੇਪ ਮਿਸ਼ੀਗਨ ਗੋਦਾਮ ਤੋਂ ਰਵਾਨਾ ਕਰ ਦਿੱਤੀ ਹੈ। ਅਮਰੀਕਾ ਵਿੱਚ ਇਸ ਟੀਕੇ ਨੂੰ ਹਾਲ ਹੀ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਅਤੇ ਕੋਵਿਡ-19 ਟੀਕੇ ਦੀ ਸ਼ੁਰੂਆਤ ਨਾਲ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ ਹੈ । ਮਿਸ਼ੀਗਨ ਸਥਿਤ ਫਾਈਜ਼ਰ ਦੀ ਮੈਨੂਫੈਕਚਰਿੰਗ ਯੂਨਿਟ ਤੋਂ ਕੋਵਿਡ-19 ਟੀਕਿਆਂ ਦੀ ਪਹਿਲੀ ਖੇਪ ਟਰੱਕਾਂ ਵਿੱਚ ਭਰ ਕੇ ਰਵਾਨਾ ਕਰ ਦਿੱਤੀ ਗਈ ਹੈ ।
ਦੱਸ ਦੇਈਏ ਕਿ ਅਮਰੀਕਾ ਵਿੱਚ ਕੋਵਿਡ-19 ਦਾ ਇਹ ਟੀਕਾ ਅਜਿਹੇ ਸਮੇਂ ਵਿੱਚ ਉਪਲਬਧ ਹੋਇਆ ਹੈ ਜਦੋਂ ਇਨਫੈਕਸ਼ਨ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ । ਫਿਲਹਾਲ ਸਰਦੀਆਂ ਦਾ ਆਉਣਾ ਅਜੇ ਬਾਕੀ ਹੈ ਅਤੇ ਅਜਿਹੀ ਸਥਿਤੀ ਵਿੱਚ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵੱਡੀ ਆਬਾਦੀ ਨੂੰ ਟੀਕੇ ਲੱਗਣ ਤੱਕ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ: ਟਰੈਟਕਰ ਨਾਲ ਖੇਤ ਵਾਹੁੰਦੀ ਇਸ M.A. Economics ਕਿਸਾਨ ਬੇਬੇ ਨੇ ਕੱਢ ਦਿੱਤਾ ਖੇਤੀ ਕਨੂੰਨਾਂ ਦਾ ਨਿਚੋੜ