US agency CDC: ਵਾਸ਼ਿੰਗਟਨ: ਅਮਰੀਕੀ ਸਿਹਤ ਏਜੰਸੀ ਸੈਂਟਰਜ਼ ਫਾਰ ਡੀਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਕੋਰੋਨਾ ਵਾਇਰਸ ਸੰਬੰਧੀ ਕੁਝ ਨਵੇਂ ਅਪਡੇਟ ਜਾਰੀ ਕੀਤੇ ਹਨ । CDC ਵੈਬਸਾਈਟ ਅਨੁਸਾਰ ਕੋਰੋਨਾ ਵਾਇਰਸ ਮੁੱਖ ਤੌਰ ‘ਤੇ ਮਨੁੱਖ ਤੋਂ ਮਨੁੱਖ ਵਿੱਚ ਫੈਲਦਾ ਹੈ । ਇਹ ਲਾਗ ਕਿਸੇ ਸਤ੍ਹਾ ਨੂੰ ਛੂਹਣ ਨਾਲ ਅਸਾਨੀ ਨਾਲ ਨਹੀਂ ਹੋ ਸਕਦੀ । ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਾਨੂੰ ਕਿਸ ਸਰੋਤ ਤੋਂ ਜ਼ਿਆਦਾ ਖ਼ਤਰਾ ਨਹੀਂ ਹੈ ।
ਏਜੰਸੀ ਅਨੁਸਾਰ ਕੋਈ ਵੀ ਦੂਸ਼ਿਤ ਸਤ੍ਹਾ ਅਤੇ ਸੰਕਰਮਿਤ ਜਾਨਵਰ ਵਾਇਰਸ ਫੈਲਾਉਣ ਦਾ ਮੁੱਖ ਸਾਧਨ ਨਹੀਂ ਜਾਪਦੇ ਹਨ । ਸੀਡੀਸੀ ਦੇ ਬੁਲਾਰੇ ਕ੍ਰਿਸਟਨ ਨੋਰਡਲੰਡ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਅੰਦਰੂਨੀ ਸਮੀਖਿਆ ਅਤੇ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ ।
CDC ਵੈਬਸਾਈਟ ਦੇ ਪੁਰਾਣੇ ਸੰਸਕਰਣ ਵਿੱਚ ਕਿਹਾ ਗਿਆ ਸੀ ਕਿ ਇੱਕ ਵਿਅਕਤੀ ਵਾਇਰਸ ਵਾਲੀ ਸਤ੍ਹਾ ਨੂੰ ਛੂਹਣ ਤੋਂ ਬਾਅਦ ਆਪਣੀ ਨੱਕ, ਮੂੰਹ ਨੂੰ ਛੂਹ ਕੇ ਕੋਵਿਡ-19 ਦਾ ਸ਼ਿਕਾਰ ਹੋ ਸਕਦਾ ਹੈ । ਹਾਲਾਂਕਿ ਇਹ ਵਾਇਰਸ ਫੈਲਣ ਦਾ ਮੁੱਖ ਸਾਧਨ ਨਹੀਂ ਹੈ, ਪਰ ਅਸੀਂ ਅਜੇ ਵੀ ਇਸ ਵਾਇਰਸ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ ।
ਦੱਸ ਦੇਈਏ ਕਿ CDC ਦੀ ਵੈੱਬਸਾਈਟ ਵਿੱਚ ਤਬਦੀਲੀ ਤੋਂ ਬਾਅਦ ਮਾਹਿਰ ਚਿੰਤਤ ਹਨ । ਕੋਲੰਬੀਆ ਯੂਨੀਵਰਸਿਟੀ ਮੇਲਮੈਨ ਸਕੂਲ ਆਫ਼ ਪਬਲਿਕ ਹੈਲਥ ਦੀ ਇੱਕ ਵਾਇਰਲੋਜਿਸਟ ਐਂਜੇਲਾ ਰਾਸਮੁਸੇਨ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਵਿੱਚ ਇੱਕ ਪਰੇਸ਼ਾਨੀ ਜੋ ਲਗਾਤਾਰ ਬਣੀ ਹੋਈ ਹੈ ਉਹ ਹੈ ਸਰਕਾਰ ਵੱਲੋਂ ਸਪੱਸ਼ਟ ਸੰਦੇਸ਼ ਦਾ । ਵੈਬਸਾਈਟ ਵਿੱਚ ਤਬਦੀਲੀ ਇਸ ਦੀ ਇੱਕ ਉਦਾਹਰਣ ਹੈ ।