ਅਮਰੀਕਾ ਤੇ ਚੀਨ ਵਿਚ ਜੇਨੇਵਾ ਵਿਚ ਟ੍ਰੇਡ ਡੀਲ ‘ਤੇ ਸਹਿਮਤੀ ਬਣ ਗਈ ਹੈ। ਦੋਵੇਂ ਦੇਸ਼ਾਂ ਨੇ ਟੈਰਿਫ ਵਿਚ 115% ਕਟੌਤੀ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਵਿਚ ਹੋਏ ਸਮਝੌਤੇ ਮੁਤਾਬਕ ਅਮਰੀਕਾ ਚੀਨੀ ਸਾਮਾਨ ‘ਤੇ 30% ਟੈਰਿਫ ਲਗਾਏਗਾ ਦੂਜੇ ਪਾਸੇ ਚੀਨ ਅਮਰੀਕੀ ਸਾਮਾਨ ‘ਤੇ 10% ਟੈਰਿਫ ਲਗਾਏਗਾ।
ਦੋਵੇਂ ਦੇਸ਼ਾਂ ਵਿਚ ਟੈਰਿਫ ਵਿਚ ਇਹ ਕਟੌਤੀ ਫਿਲਹਾਲ 90 ਦਿਨਾਂ ਲਈ ਹੋਈ ਹੈ। ਦੋ ਦਿਨਾਂ ਦੀ ਗੱਲਬਾਤ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਇਹ ਸਮਝੌਤਾ ਹੋਇਆ ਹੈ। ਚੀਨ ਨਾਲ ਚੱਲ ਰਹੇ ਟ੍ਰੇਡ ਵਾਰ ਵਿਚ ਇਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਵ੍ਹਾਈਟ ਹਾਊਸ ਨੇ 11 ਮਈ ਨੂੰ ਇਕ ਬਿਆਨ ਵਿਚ ਚੀਨ ਵਪਾਰ ਸਮਝੌਤੇ ਦਾ ਐਲਾਨ ਕੀਤਾ ਸੀ। ਹਾਲਾਂਕਿ ਵ੍ਹਾਈਟ ਹਾਊਸ ਨੇ ਉਦੋਂ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ। ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਵਪਾਰ ਘਾਟਾ ਘੱਟ ਕਰਨ ਲਈ ਇਕ ਡੀਲ ਦੱਸਿਆ ਜਦੋਂ ਕਿ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਪੱਖਾਂ ਵਿਚ ਸਹਿਮਤੀ ਬਣੀ ਹੈ ਤੇ ਨਵੇਂ ਸਿਰੇ ਤੋਂ ਆਰਥਿਕ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਹੋਈ ਹੈ।
ਇਹ ਵੀ ਪੜ੍ਹੋ : ਕਾਂਗਰਸ ਨੇ ਸੀਜ਼ਫਾਇਰ ‘ਚ ਅਮਰੀਕਾ ਦੀ ਭੂਮਿਕਾ ‘ਤੇ ਚੁੱਕੇ ਸਵਾਲ, 1971 ਦੀ ਜੰ/ਗ ‘ਚ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਕੀਤਾ ਯਾਦ
ਦੱਸ ਦੇਈਏ ਕਿ ਪਿਛਲੇ ਮਹੀਨੇ ਟਰੰਪ ਨੇ ਚੀਨੀ ਸਮਾਨ ‘ਤੇ 145% ਟੈਰਿਫ ਲਗਾ ਦਿੱਤੇ ਸਨ ਜਿਸ ਦੇ ਬਦਲੇ ਚੀਨ ਨੇ ਵੀ ਅਮਰੀਕੀ ਸਾਮਾਨ ‘ਤੇ 125% ਤੱਕ ਦਾ ਟੈਰਿਫ ਲਗਾ ਦਿੱਤਾ ਸੀ ਜਿਸ ਨਾਲ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚ ਸਾਲਾਨਾ 600 ਅਰਬ ਡਾਲਰ ਦਾ ਵਪਾਰ ਲਗਭਗ ਰੁਕ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























