ਸੰਯੁਕਤ ਰਾਜ ਅਮਰੀਕਾ ਨੇ ਵੀਰਵਾਰ ਨੂੰ ਯੂਕਰੇਨ ਦੇ ਲਈ ਫੌਜੀ ਮਦਦ ਦੇ ਲਈ ਇੱਕ ਨਵੇਂ ਪੈਕੇਜ ਦਾ ਐਲਾਨ ਕੀਤਾ। ਅਮਰੀਕਾ ਨੇ ਇਸ ਨਵੇਂ ਪੈਕੇਜ ਵਿੱਚ 2.5 ਬਿਲੀਅਨ ਡਾਲਰ ਦੀਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਸੈਂਕੜੇ ਬਖਤਰਬੰਦ ਗੱਡੀਆਂ ਤੇ ਯੂਕਰੇਨ ਦੀ ਹਵਾਈ ਰਾਖੀ ਦੇ ਲਈ ਸਮਰਥਨ ਸ਼ਾਮਿਲ ਹੈ। ਦੱਸ ਦੇਈਏ ਕਿ ਕੁਝ ਹਫ਼ਤੇ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ, ਜਿਸ ਵਿੱਚ ਅਮਰੀਕਾ ਨੇ ਮਦਦ ਦਾ ਭਰੋਸਾ ਦਿੱਤਾ ਸੀ।
ਅਮਰੀਕੀ ਰੱਖਿਆ ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਨਵੀਨਤਮ ਮਦਦ ਵਿੱਚ 59 ਬ੍ਰੈਡਲੀ ਲੜਾਕੂ ਗੱਡੀਆਂ ਤੇ 90 ਸਟ੍ਰਾਈਕਰ ਬਖਤਰਬੰਦ ਗੱਡੀਆਂ ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਯੂਕਰੇਨ ਦੀ ਮਦਦ ਕਰਦਾ ਆਇਆ ਹੈ। ਯੂਕਰੇਨ ਨੂੰ ਮਿਲਣ ਵਾਲੀ ਮਦਦ ਵਿੱਚ ਅਮਰੀਕਾ ਤੇ ਬ੍ਰਿਟੇਨ ਲਗਾਤਾਰ ਮਦਦ ਕਰ ਰਿਹਾ ਹੈ। ਯੂਕਰੇਨ ਨੂੰ ਮਿਲੇ ਇਸ ਨਵੇਂ ਪੈਕੇਜ ਨਾਲ ਯੁੱਧ ਵਿੱਚ ਕਾਫ਼ੀ ਮਦਦ ਮਿਲੇਗੀ।
ਇਹ ਵੀ ਪੜ੍ਹੋ: ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ- ‘ਸਾਲ 2020 ‘ਚ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ’
ਰੱਖਿਆ ਵਿਭਾਗ ਨੇ ਕਿਹਾ ਕਿ ਨਵੀਨਤਮ ਮਦਦ ਵਿੱਚ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ ਦੇ ਲਈ ਵਧੇਰੇ ਗੋਲਾ-ਨਬੈੱਡ, ਅੱਠ ਐਵੈਂਜਰ ਏਅਰ ਡਿਫੈਂਸ ਸਿਸਟਮ, ਦਸਿਓਂ ਹਜ਼ਾਰ ਆਰਟੀਲਰੀ ਰਾਊਂਡ ਤੇ ਲਗਭਗ 2000 ਐਂਟੀ-ਆਰਮਰ ਰਾਕੇਟ ਸ਼ਾਮਿਲ ਹਨ। ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ ਵਿੱਚ ਰੂਸ ਦੇ ਹਮਲੇ ਮਗਰੋਂ ਸੰਯੁਕਤ ਰਾਜ ਅਮਰੀਕਾ ਨੇ ਕੁੱਲ ਮਿਲਾ ਕੇ ਯੂਕਰੇਨ ਨੂੰ ਸੁਰੱਖਿਆ ਮਦਦ ਵਿੱਚ 27.4 ਬਿਲੀਅਨ ਡਾਲਰ ਤੋਂ ਵੱਧ ਦੀ ਪ੍ਰਤੀਬੱਧਤਾ ਜਤਾਈ ਹੈ।
ਵੀਡੀਓ ਲਈ ਕਲਿੱਕ ਕਰੋ -: