US Bans Pakistan International Airlines: ਅਮਰੀਕਾ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (PIA) ਨੂੰ ਚਾਰਟਰ ਜਹਾਜ਼ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਅਮਰੀਕੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨੀ ਪਾਇਲਟਾਂ ਦੀ ਪ੍ਰਮਾਣੀਕਰਣ ਨੂੰ ਲੈ ਕੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (FAA) ਦੀਆਂ ਚਿੰਤਾਵਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ।
ਪਾਕਿਸਤਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸਦੇ ਲਗਭਗ ਇੱਕ ਤਿਹਾਈ ਪਾਇਲਟਾਂ ਨੇ ਜਾਅਲੀ ਲਾਇਸੈਂਸ ਹਾਸਿਲ ਕੀਤੇ ਹਨ । ਇਸ ਤੋਂ ਬਾਅਦ ਕਈ ਦੇਸ਼ਾਂ ਨੇ ਪਾਕਿਸਤਾਨੀ ਪਾਇਲਟਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਵੀਅਤਨਾਮ ਤੋਂ ਇਲਾਵਾ ਯੂਰਪ ਅਤੇ ਕਈ ਮੁਸਲਿਮ ਦੇਸ਼ਾਂ ਨੇ ਵੀ ਪਾਕਿਸਤਾਨੀ ਪਾਇਲਟਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ।
ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ PIA ਦੇ ਆਥਰਾਈਜ਼ੇਸ਼ਨ ਨੂੰ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ । ਫਿਲਹਾਲ PIA ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪਾਕਿਸਤਾਨੀ ਚੈਨਲ ਅਨੁਸਾਰ PIA ਨੇ ਅਮਰੀਕੀ ਵੱਲੋਂ ਪਾਬੰਦੀ ਲਗਾਉਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਏਅਰਲਾਈਨਾਂ ਦੇ ਅੰਦਰ ਸੁਧਾਰ ਕਰਨ ‘ਤੇ ਕੰਮ ਕਰੇਗਾ ।