US Boulder shooting: ਅਮਰੀਕਾ ਦੇ ਇੱਕ ਸੁਪਰਮਾਰਟ ਵਿੱਚ ਫਾਇਰਿੰਗ ਦੀ ਵਾਰਦਾਤ ਹੋਈ ਹੈ। ਕੋਲੋਰਾਡੋ ਦੇ ਬੋਲਡਰ ਇਲਾਕੇ ਦੇ ਇੱਕ ਸੁਪਰਮਾਰਟ ਵਿੱਚ ਇੱਕ ਸ਼ੱਕੀ ਨੇ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਸੁਪਰਮਾਰਟ ਤੋਂ ਇੱਕ ਵਿਅਕਤੀ ਨੂੰ ਪੁਲਿਸ ਨੇ ਬਾਹਰ ਕੱਢਿਆ, ਜਿਸਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਉਹ ਖੂਨ ਨਾਲ ਲੱਥਪੱਥ ਸੀ। ਬੋਲਡਰ ਪੁਲਿਸ ਕਮਾਂਡਰ ਕੇਰੀ ਯਾਮਾਗੁਚੀ ਨੇ ਕਿਹਾ ਕਿ ਸ਼ੱਕੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਅਤੇ ਅਜੇ ਤੱਕ ਕੋਈ ਖ਼ਤਰਾ ਨਹੀਂ ਹੈ, ਪਰ ਅਧਿਕਾਰੀਆਂ ਨੇ ਮੌਤ ਦੇ ਅੰਕੜੇ ਅਤੇ ਫਾਇਰਿੰਗ ਦਾ ਕਾਰਨ ਮੀਡੀਆ ਨੂੰ ਦੱਸਿਆ ਗਿਆ ਹੈ।
ਇਸ ਸਬੰਧੀ ਬੋਲਡਰ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਈਕਲ ਡੋਗਾਰਟੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕਰ ਰਹੇ ਲੋਕ ਜਾਣਦੇ ਹਨ ਕਿ ਕਿੰਨੇ ਲੋਕਾਂ ਦੀ ਮੌਤ ਹੋਈ, ਪਰ ਉਨ੍ਹਾਂ ਦੇ ਪਰਿਵਾਰਾਂ ਬਾਰੇ ਦੱਸਿਆ ਜਾ ਰਿਹਾ ਹੈ, ਇਸ ਲਈ ਪੀੜਤਾਂ ਦੀ ਗਿਣਤੀ ਅਜੇ ਜਾਰੀ ਨਹੀਂ ਕੀਤੀ ਗਈ ਸੀ । ਉਨ੍ਹਾਂ ਨੇ ਕਿਹਾ ਕਿ ਇਹ ਇੱਕ ਦੁਖਾਂਤ ਹੈ ਤੇ ਬੋਲਡਰ ਕਾਉਂਟੀ ਲਈ ਇੱਕ ਬੁਰੇ ਸੁਪਨਾ ਵਰਗਾ ਹੈ।
ਬੋਲਡਰ ਦੇ ਪੁਲਿਸ ਕਮਾਂਡਰ ਕੈਰੀ ਯਾਮਾਗੁਚੀ ਨੇ ਕਿਹਾ ਕਿ ਪੁਲਿਸ ਅਜੇ ਜਾਂਚ ਕਰ ਰਹੀ ਹੈ ਅਤੇ ਬੋਲਡਰ ਦੇ ਕਿੰਗ ਸ਼ਾਪਰਜ਼ ਸਟੋਰ ‘ਤੇ ਫਾਇਰਿੰਗ ਕਰਨ ਦੇ ਉਦੇਸ਼ ਦਾ ਪਤਾ ਨਹੀਂ ਲੱਗ ਸਕਿਆ ਹੈ । ਇਸ ਬਾਰੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਹ ਸੁਪਰਮਾਰਕੀਟ ਵਿੱਚ ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਭੱਜਣ ਲੱਗਿਆ । ਇਸ ਦੌਰਾਨ ਤਿੰਨ ਲੋਕ ਸੁਪਰ ਮਾਰਕੀਟ ਦੇ ਅੰਦਰ, ਦੋ ਪਾਰਕਿੰਗ ਵਿੱਚ ਅਤੇ ਇੱਕ ਦਰਵਾਜ਼ੇ ਦੇ ਨੇੜੇ ਡਿੱਗ ਪਏ।
ਇਸ ਘਟਨਾ ਸਬੰਧੀ ਚਸ਼ਮਦੀਦ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਲੋਕ ਸਾਹ ਲੈ ਰਹੇ ਸਨ ਜਾਂ ਨਹੀਂ। ਇਸ ਪੂਰੀ ਘਟਨਾ ਦੀਆਂ ਕਈ ਵੀਡੀਓ ਫੁਟੇਜ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਬਹੁਤ ਸਾਰੇ ਲੋਕ ਜ਼ਮੀਨ ‘ਤੇ ਡਿੱਗਦੇ ਦਿਖਾਈ ਦੇ ਰਹੇ ਹਨ । ਫਾਇਰਿੰਗ ਤੋਂ ਬਾਅਦ ਸੁਪਰਮਾਰਕਿਟ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਤਾਇਨਾਤ ਹਨ। ਫਾਇਰਿੰਗ ਦੌਰਾਨ ਸੁਪਰ ਮਾਰਕੀਟ ਦੀ ਛੱਤ ‘ਤੇ ਪੁਲਿਸ ਦੇ ਤਿੰਨ ਹੈਲੀਕਾਪਟਰ ਲੈਂਡ ਕੀਤੇ ਸਨ।