US calls out China: ਵਾਸ਼ਿੰਗਟਨ: ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਇੱਕ ਵਾਰ ਫਿਰ ਚੀਨ ਨੂੰ ਖਰੀ-ਖੋਟੀ ਸੁਣਾਈ ਹੈ। ਅਮਰੀਕਾ ਨੇ ਕਿਹਾ ਹੈ ਕਿ ਚੀਨ ਭਾਰਤ ਖਿਲਾਫ਼ ਲਗਾਤਾਰ ਹਮਲਾਵਰ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੀ ਮੈਕਨੇਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਨਾਲ ਕਿਹਾ ਕਿ “ਖੇਤਰ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਪ੍ਰਤੀ ਚੀਨ ਦਾ ਹਮਲਾਵਰ ਰਵੱਈਆ ਉਸ ਦੀ ਕਮਿਊਨਿਸਟ ਪਾਰਟੀ ਵਾਲੀ ਸੱਤਾ ਦਾ ਅਸਲ ਚਿਹਰਾ ਹੈ।” ਪ੍ਰੈਸ ਸਕੱਤਰ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਅਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਦੇ ਵਿਚਕਾਰ ਅਮਰੀਕਾ ਸਥਿਤੀ ‘ਤੇ ਨਜ਼ਦੀਕੀ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਦਾ ਸ਼ਾਂਤਮਈ ਹੱਲ ਚਾਹੁੰਦਾ ਹੈ।
ਮੈਕਨੇਨੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਇਸ ਸਬੰਧ ਵਿੱਚ ਸਵਾਲ ਪੁੱਛੇ ਜਾਣ ‘ਤੇ ਕਿਹਾ, “ਅਸੀਂ ਭਾਰਤ-ਚੀਨ ਸਬੰਧਾਂ ਦੀ ਸਥਿਤੀ‘ ਤੇ ਨਜ਼ਰ ਰੱਖ ਰਹੇ ਹਾਂ। ” ਰਾਸ਼ਟਰਪਤੀ ਵੀ ਇਸ ‘ਤੇ ਵੀ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ‘ਤੇ ਚੀਨ ਦਾ ਰੁਖ ਵੱਡੇ ਪੱਧਰ ‘ਤੇ ਚੀਨ ਦੀ ਹਮਲਾਵਰ ਪਹੁੰਚ ਦਾ ਹਿੱਸਾ ਹੈ । ਚੀਨ ਦੀਆਂ ਇਹ ਹਰਕਤਾਂ ਚੀਨੀ ਕਮਿਊਨਿਸਟ ਪਾਰਟੀ ਦਾ ਅਸਲ ਚਿਹਰਾ ਹਨ।
ਇਸ ਤੋਂ ਪਹਿਲਾਂ ਕਾਂਗਰਸ ਦੀ ਇੱਕ ਸੁਣਵਾਈ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਚੀਨੀ ਫੌਜ ਦੀਆਂ ਗਤੀਵਿਧੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ੀਫ ਨੇ ਕਿਹਾ, “ਇਸ ਪਿਛਲੇ ਮਹੀਨੇ ਵਿੱਚ ਚੀਨ ਐਲਏਸੀ ਨੂੰ ਲੈ ਕੇ ਜਾਨਲੇਵਾ ਝੜਪਾਂ ਵਿੱਚ ਸ਼ਾਮਿਲ ਹੋਇਆ ਹੈ, ਜਿਸ ਵਿੱਚ ਦਰਜਨਾਂ ਭਾਰਤੀ ਸੈਨਿਕ ਸ਼ਹੀਦ ਹੋ ਗਏ ਹਨ । ਇਸ ਦੇ ਨਾਲ ਹੀ ਚੀਨੀ ਫੌਜ ਵਿੱਚ ਵੀ ਕੁਝ ਸੈਨਿਕ ਮਾਰੇ ਗਏ ਹਨ।