ਕੈਨੇਡਾ ਅਤੇ ਅਮਰੀਕਾ ਦਾ ਉੱਤਰੀ-ਪੱਛਮੀ ਖੇਤਰ ਰਿਕਾਰਡ ਤੋੜ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੈ। ਪਿਛਲੇ ਹਫਤੇ ਸ਼ੁਰੂ ਹੋਏ ਇਸ ਖਤਰਨਾਕ ਹੀਟਵੇਵ ਤੋਂ ਹੁਣ ਤੱਕ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ।
100 ਡਿਗਰੀ ਫਾਰਨਹਾਈਟ (38 ਡਿਗਰੀ ਸੈਲਸੀਅਸ) ਤੋਂ ਵੱਧ ਤਾਪਮਾਨ ਦੀ ਮਾਰ ਝੇਲਣ ਵਾਲੇ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਭਿਆਨਕ ਗਰਮੀ ਕਾਰਨ ਅਜੇ ਹੋਰ ਲੋਕਾਂ ਦੀ ਮੌਤ ਹੋਵੇਗੀ । ਓਰੇਗਨ, ਵਾਸ਼ਿੰਗਟਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਕਾਰਨ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਦਿੱਤਾ ਅਸਤੀਫ਼ਾ, ਸਿਰਫ਼ 115 ਦਿਨ ਮੁੱਖ ਮੰਤਰੀ ਰਹੇ
ਦਰਅਸਲ, ਇਸ ਭਿਆਨਕ ਗਰਮੀ ਕਾਰਨ ਇਕੱਲੇ ਓਰੇਗਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 95 ਤੱਕ ਪਹੁੰਚ ਗਈ ਹੈ। ਇੱਕ ਮੈਡੀਕਲ ਜਾਂਚਕਰਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਆਦਾਤਰ ਲੋਕਾਂ ਦੀ ਮੌਤ ਮੁਲਨੋਮਾ ਕਾਊਂਟੀ ਵਿੱਚ ਹੋਈ ਹੈ, ਜਿਸ ਵਿੱਚ ਪੋਰਟਲੈਂਡ ਵੀ ਸ਼ਾਮਿਲ ਹੈ । ਮੌਸਮ ਵਿਭਾਗ ਵੱਲੋਂ ਅੰਦਰੂਨੀ ਉੱਤਰ-ਪੱਛਮ ਅਤੇ ਕੈਨੇਡਾ ਦੇ ਕੁਝ ਹਿੱਸਿਆਂ ਲਈ ਭਿਆਨਕ ਗਰਮੀ ਦੀ ਚੇਤਾਵਨੀ ਹਾਲੇ ਵੀ ਜਾਰੀ ਹੈ।
ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਲਿਸਾ ਲਾਪੋਇੰਟੇ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ 25 ਜੂਨ ਤੋਂ ਬੁੱਧਵਾਰ ਵਿਚਾਲੇ ਘੱਟੋ-ਘੱਟ 486 ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ । ਆਮ ਤੌਰ ‘ਤੇ ਪੰਜ ਦਿਨਾਂ ਦੇ ਅੰਦਰ-ਅੰਦਰ ਤਕਰੀਬਨ 165 ਲੋਕਾਂ ਦੀ ਮੌਤ ਹੋਈ ਹੈ। ਲਿਸਾ ਨੇ ਕਿਹਾ ਕਿ ਕਿੰਨੀਆਂ ਮੌਤਾਂ ਭਿਆਨਕ ਗਰਮੀ ਨਾਲ ਹੋਈਆਂ ਫਿਲਹਾਲ ਇਸ ਗੱਲ ਦੀ ਪੁਸ਼ਟੀ ਕਰਨਾ ਜਲਦਬਾਜ਼ੀ ਹੋਵੇਗਾ। ਵਾਸ਼ਿੰਗਟਨ ਰਾਜ ਦੇ ਅਧਿਕਾਰੀਆਂ ਨੇ ਲਗਭਗ 30 ਮੌਤਾਂ ਨੂੰ ਗਰਮੀ ਨਾਲ ਜੋੜਿਆ ਹੈ।
ਦੱਸ ਦੇਈਏ ਕਿ ਸੀਏਟਲ ਦੇ ਹਾਰਬਰਵਿਊ ਮੈਡੀਕਲ ਸੈਂਟਰ ਦੀ ਐਮਰਜੈਂਸੀ ਮੈਡੀਸਨ ਵਿਭਾਗ ਦੇ ਡਾਇਰੈਕਟਰ ਡਾ: ਸਟੀਵ ਮਿਸ਼ੇਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਮੌਤਾਂ ਦੀ ਗਿਣਤੀ ਵੱਧ ਜਾਵੇਗੀ । ਗਰਮੀ ਕਾਰਨ ਪੋਰਟਲੈਂਡ ਅਤੇ ਹੋਰ ਖੇਤਰਾਂ ਵਿੱਚ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਕੁਝ ਥਾਵਾਂ ‘ਤੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਦੇਖੋ: ਲੁਧਿਆਣਾ ਦੇ ਸ਼ਾਹੂਕਾਰ ਦੇ ਸਾਹਮਣੇ ਕਈ ਸਾਲਾਂ ਤੋਂ ਰੋਜ਼ ਹੁੰਦਾ ਸੀ ਗਰਭਵਤੀ ਔਰਤ ਦਾ ਸੜਕ ‘ਤੇ ਬਲਾਤਕਾਰ