US Capitol Police officer dies: ਅਮਰੀਕੀ ਸੰਸਦ ਭਵਨ (ਕੈਪਿਟਲ ਹਿਲ) ਦੇ ਬਾਹਰ ਇੱਕ ਕਾਰ ਚਾਲਕ ਨੇ ਲੱਗੇ ਬੈਰੀਕੇਡ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੂੰ ਕੁਚਲ ਦਿੱਤਾ । ਇਸ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ । ਇਸ ਦੇ ਨਾਲ ਹੀ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਅਧਿਕਾਰੀ ਦੀ ਹਸਪਤਾਲ ਵਿੱਚ ਮੌਤ ਹੋ ਗਈ । ਇੱਕ ਪੁਲਿਸ ਅਧਿਕਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਇਸ ਘਟਨਾ ਤੋਂ ਬਾਅਦ ਅਮਰੀਕੀ ਕੈਪਿਟਲ ਵਿੱਚ ਲਾਕਡਾਊਨ ਦਿੱਤਾ ਗਿਆ ਹੈ ।
ਕੈਪਿਟਲ ਪੁਲਿਸ ਦੇ ਕਾਰਜਕਾਰੀ ਮੁਖੀ ਵਾਈ ਪਿਟਮੈਨ ਨੇ ਕਿਹਾ ਕਿ ਜ਼ਖਮੀ ਅਧਿਕਾਰੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਸੀ, ਜਿਸ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਵਿੱਚ ਕਾਰ ਚਾਲਕ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ । ਇਸ ਵਿਚਾਲੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਸਬੰਧਿਤ ਹੋਣ ਤੋਂ ਇਨਕਾਰ ਕੀਤਾ ਹੈ । ਨਾਲ ਹੀ ਉਨ੍ਹਾਂ ਨੇ ਇਸ ਘਟਨਾ ਅਤੇ 6 ਜਨਵਰੀ ਦੇ ਹੋਏ ਦੰਗਿਆਂ ਵਿਚਕਾਰ ਕਿਸੇ ਸਬੰਧ ਤੋਂ ਵੀ ਇਨਕਾਰ ਕਰ ਦਿੱਤਾ ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਉਨ੍ਹਾਂ ਨੇ ਨਾਲ ਹੀ ਪੁਲਿਸ ਮੁਲਾਜ਼ਮ ਦੀ ਮੌਤ ‘ਤੇ ਸੋਗ ਜਤਾਉਂਦਿਆਂ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਆਦੇਸ਼ ਜਾਰੀ ਕੀਤਾ ਹੈ । ਰਾਸ਼ਟਰਪਤੀ ਬਾਇਡੇਨ ਨੇ ਕਿਹਾ, “ਮੈਂ ਅਤੇ ਪਤਨੀ ਜਿਲ ਦੋਵੇਂ ਇਸ ਗੱਲ ਤੋਂ ਬਹੁਤ ਦੁੱਖ ਹਨ ਕਿ ਇਸ ਘਟਨਾ ਵਿੱਚ ਅਫ਼ਸਰ ਵਿਲੀਅਮ ਇਵਾਨਜ਼ ਦੀ ਇਸ ਘਟਨਾ ਵਿੱਚ ਮੌਤ ਹੋ ਗਈ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਅਮਰੀਕੀ ਸੰਸਦ ਵਿੱਚ ਕੰਮ ਕਰ ਰਹੇ ਸਾਰੇ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਲਈ ਇਹ ਬਹੁਤ ਬੁਰਾ ਸਮਾਂ ਹੈ। ਮੈਂ ਪੂਰੀ ਤਰ੍ਹਾਂ ਇਸ ਮਾਮਲੇ ‘ਤੇ ਪੂਰੀ ਨਜ਼ਰ ਰੱਖ ਰਿਹਾ ਹਾਂ ਅਤੇ ਜਾਂਚ ਦੀ ਪਲ-ਪਲ ਦੀ ਖ਼ਬਰ ਲੈ ਰਿਹਾ ਹਾਂ। ਅਸੀਂ ਇੱਕ ਦਲੇਰ ਪੁਲਿਸ ਅਧਿਕਾਰੀ ਨੂੰ ਗੁਆ ਦਿੱਤਾ ਹੈ। ਉਸ ਦੇ ਜਾਣ ਦਾ ਸੋਗ ਕਰਦਿਆਂ ਮੈਂ ਆਦੇਸ਼ ਦਿੰਦਾ ਹਾਂ ਕਿ ਵ੍ਹਾਈਟ ਹਾਊਸ ਦਾ ਝੰਡਾ ਅੱਧਾ ਝੁਕਾਇਆ ਜਾਵੇ।”
ਉੱਥੇ ਹੀ ਦੂਜੇ ਪਾਸੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਉਨ੍ਹਾਂ ਨੇ ਮਾਰੇ ਗਏ ਪੁਲਿਸ ਅਧਿਕਾਰੀ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਪੁਲਿਸ ਅਧਿਕਾਰੀ ਵਿਲੀਅਮ ਇਵਾਨਜ਼ ਨੇ ਕੈਪਿਟਲ ਹਿੱਲ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ।