US Elections Results: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਕੰਡੇਦਾਰ ਮੁਕਾਬਲਾ ਚੱਲ ਰਿਹਾ ਹੈ। ਹੁਣ ਤੱਕ ਡੈਮੋਕ੍ਰੇਟਸ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਜਿੱਤ ਦੇ ਨੇੜੇ ਦਿਖਾਈ ਦੇ ਰਹੇ ਹਨ ਤੇ ਹੁਣ ਉਹ ਇਲੈਕਟੋਰਲ ਵੋਟਾਂ ਦੇ ਬਹੁਮਤ ਤੋਂ ਸਿਰਫ 6 ਵੋਟਾਂ ਦੀ ਦੂਰੀ ‘ਤੇ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਕੁਝ ਰਾਜਾਂ ਵਿੱਚ ਅੱਗੇ ਚੱਲ ਰਹੇ ਹਨ। ਅੰਤ ਵਿੱਚ ਅਜਿਹੀ ਸਥਿਤੀ ਵੀ ਬਣ ਸਕਦੀ ਹੈ ਜਿਸ ਵਿੱਚ ਟਰੰਪ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ।
ਤਾਜ਼ੀ ਸਥਿਤੀ ਕੀ ਹੈ?
ਇਸ ਸਮੇਂ ਜੋ ਬਿਡੇਨ ਨੂੰ ਕੁੱਲ 264 ਇਲੈਕਟੋਰਲ ਵੋਟਾਂ ਮਿਲੀਆਂ ਹਨ, ਜਦੋਂਕਿ ਡੋਨਾਲਡ ਟਰੰਪ ਕੁੱਲ 214 ਵੋਟਾਂ ‘ਤੇ ਰੁਕੇ ਹੋਏ ਹਨ । ਜਿਸਦਾ ਮਤਲਬ ਹੈ ਕਿ ਜੋ ਬਿਡੇਨ ਨੂੰ ਸਿਰਫ 6 ਵੋਟਾਂ ਦੀ ਲੋੜ ਹੈ ਅਤੇ ਡੋਨਲਡ ਟਰੰਪ ਨੂੰ ਬਹੁਮਤ ਲਈ 56 ਵੋਟਾਂ ਦੀ ਜ਼ਰੂਰਤ ਹੈ ।
ਕਿਹੜੇ ਰਾਜਾਂ ‘ਚ ਗਿਣਤੀ ਜਾਰੀ
ਅਜੇ ਵੀ ਤਕਰੀਬਨ 5 ਰਾਜਾਂ ਵਿੱਚ ਗਿਣਤੀ ਜਾਰੀ ਹੈ. ਜਿਨ੍ਹਾਂ ਵਿੱਚੋਂ ਬਹੁਤੇ ਰਾਜਾਂ ਵਿੱਚ ਡੋਨਾਲਡ ਟਰੰਪ ਸਭ ਤੋਂ ਅੱਗੇ ਚੱਲ ਰਹੇ ਹਨ, ਇਸ ਲਈ ਅੰਤ ਵਿੱਚ ਨਤੀਜਾ ਉਨ੍ਹਾਂ ਦੇ ਹੱਕ ਵਿੱਚ ਜਾ ਸਕਦਾ ਹੈ।
• ਪੈਨਸਿਲਵੇਨੀਆ – 20 ਵੋਟਾਂ- ਡੋਨਾਲਡ ਟਰੰਪ ਅੱਗੇ
• ਉੱਤਰੀ ਕੈਰੋਲਿਨਾ – 15 ਵੋਟਾਂ- ਡੋਨਾਲਡ ਟਰੰਪ ਅੱਗੇ
• ਜਾਰਜੀਆ – 16 ਵੋਟਾਂ- ਡੋਨਾਲਡ ਟਰੰਪ ਅੱਗੇ
• ਅਲਾਸਕਾ – 3 ਵੋਟਾਂ- ਡੋਨਾਲਡ ਟਰੰਪ ਅੱਗੇ
• ਨੇਵਾਦਾ – 6 ਵੋਟਾਂ – ਜੋ ਬਿਡੇਨ ਅੱਗੇ
ਦੱਸ ਦੇਈਏ ਕਿ ਹੁਣ ਅਜਿਹੀ ਸਥਿਤੀ ਵਿੱਚ ਡੋਨਾਲਡ ਟਰੰਪ ਨੂੰ ਫਲਿੱਪ ਰਾਜ ਤੋਂ ਉਮੀਦਾਂ ਬਚੀਆਂ ਹਨ। ਯਾਨੀ, ਜੇ ਡੋਨਾਲਡ ਟਰੰਪ ਨੇਵਾਦਾ ਵਿੱਚ ਵੀ ਜਿੱਤ ਹਾਸਿਲ ਕਰ ਲੈਂਦੇ ਹਨ ਤਾਂ ਬਹੁਮਤ ਉਨ੍ਹਾਂ ਦੇ ਹੱਕ ਵਿੱਚ ਹੋ ਸਕਦਾ ਹੈ। ਨੇਵਾਦਾ ਵਿੱਚ ਸਿਰਫ 75 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕੀਤੀ ਗਈ ਹੈ, ਇਸ ਲਈ ਅੰਤ ਵਿੱਚ ਮਾਹੌਲ ਵਿਗੜ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਿਸ਼ੀਗਨ ਵਿੱਚ ਵੀ ਅਜਿਹਾ ਕੁਝ ਹੋਇਆ ਸੀ, ਜਿੱਥੇ ਡੋਨਾਲਡ ਟਰੰਪ ਜਿੱਤ ਹਾਸਿਲ ਕਰਨ ਦੀ ਕਗਾਰ ‘ਤੇ ਸਨ, ਪਰ ਅੰਤ ਵਿੱਚ ਨਤੀਜੇ ਜੋ ਬਿਡੇਨ ਦੇ ਹੱਕ ਵਿੱਚ ਚਲੇ ਗਏ ਅਤੇ ਅੰਤ ਵਿੱਚ ਪੂਰਾ ਰਾਜ ਜੋ ਬਿਡੇਨ ਦੇ ਖਾਤੇ ਵਿੱਚ ਚਲਾ ਗਿਆ । ਇਹੀ ਕਾਰਨ ਹੈ ਕਿ ਅੰਤਮ ਵੋਟ ਦੀ ਗਿਣਤੀ ਨਾ ਹੋਣ ਤੱਕ ਕੋਈ ਨਤੀਜਾ ਅੰਤਿਮ ਨਹੀਂ ਮੰਨਿਆ ਜਾ ਰਿਹਾ।