US ex-cop Derek Chauvin: ਅਮਰੀਕਾ ਵਿੱਚ ਜਾਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਪੁਲਿਸ ਕਰਮੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ । ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਅਦਾਲਤ ਦੀ ਜੂਰੀ ਨੇ 10 ਘੰਟੇ ਦੀ ਲੰਬੀ ਚਰਚਾ ਦੇ ਬਾਅਦ ਦੋਸ਼ੀ ਪੁਲਿਸ ਕਰਮੀ ਡੇਰੇਕ ਚਾਉਵਿਨ ਨੂੰ ਤਿੰਨੋਂ ਮਾਮਲਿਆਂ ਵਿੱਚ ਦੋਸ਼ੀ ਪਾਇਆ । ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ।
ਅਮਰੀਕੀ ਕਾਨੂੰਨ ਅਨੁਸਾਰ ਦੂਜੇ ਦਰਜੇ ਦੀ ਗੈਰ-ਇਰਾਦਤਨ ਹੱਤਿਆ ਵਿੱਚ ਵੱਧ ਤੋਂ ਵੱਧ 40 ਸਾਲ ਦੀ ਸਜ਼ਾ, ਤੀਜੇ ਦਰਜੇ ਦੀ ਹੱਤਿਆ ਵਿੱਚ 25 ਸਾਲ ਦੀ ਸਜ਼ਾ ਅਤੇ ਦੂਜੇ ਦਰਜੇ ਦੀ ਬੇਰਹਿਮੀ ਵਾਲੀ ਹੱਤਿਆ ਵਿੱਚ 10 ਸਾਲ ਦੀ ਸਜ਼ਾ ਜਾਂ 20 ਹਜ਼ਾਕ ਡਾਲਰ ਜੁਰਮਾਨੇ ਦੀ ਵਿਵਸਥਾ ਹੈ । ਅਜਿਹੇ ਵਿੱਚ ਦੋਸ਼ੀ ਪੁਲਿਸ ਕਰਮੀ ਡੇਰੇਕ ਚਾਉਵਿਨ ਨੂੰ ਜੇਲ੍ਹ ਵਿੱਚ 75 ਸਾਲ ਬਿਤਾਉਣੇ ਪੈ ਸਕਦੇ ਹਨ । ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਇਹ ਸਾਰੀਆਂ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਫਿਰ ਵੱਖ-ਵੱਖ।
ਅਦਾਲਤ ਵਿੱਚ ਫ਼ੈਸਲੇ ਦੇ ਸਮੇਂ ਡੇਰੇਕ ਚਾਉਵਿਨ ਨੂੰ ਹੱਥਕੜੀ ਦੇ ਨਾਲ ਪੇਸ਼ ਕੀਤਾ ਗਿਆ ਸੀ । ਦੋਸ਼ੀ ਪਾਏ ਜਾਣ ਦੇ ਬਾਅਦ ਉਸ ਨੂੰ ਮੰਗਲਵਾਰ ਰਾਤ ਮਿਨੇਸੋਟਾ ਦੀ ਇਕਲੌਤੀ ਸੁਰੱਖਿਆ ਜੇਲ੍ਹ ਓਕ ਪਾਰਕ ਹਾਈਟਸ ਵਿੱਚ ਸ਼ਿਫਟ ਕਰ ਦਿੱਤਾ ਗਿਆ । ਜੇਕਰ ਉਸ ਦੀਆਂ ਸਾਰੀ ਸਜ਼ਾ ਇਕੱਠੀਆਂ ਚੱਲਦਿਆਂ ਹਨ ਤਾਂ ਉਸ ਨੂੰ ਜੇਲ੍ਹ ਵਿੱਚ ਘੱਟੋ-ਘੱਟ ਸਾਢੇ 12 ਸਾਲ ਅਤੇ ਵੱਧ ਤੋਂ ਵੱਧ 40 ਸਾਲ ਬਿਤਾਉਣੇ ਪੈ ਸਕਦੇ ਹਨ।
ਦੱਸ ਦੇਈਏ ਕਿ ਅਦਾਲਤ ਦੇ ਇਸ ਫ਼ੈਸਲੇ ਦਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਵੱਲੋਂ ਵੀ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ,”ਇਹ ਫ਼ੈਸਲਾ ਜਾਰਜ ਨੂੰ ਵਾਪਸ ਨਹੀਂ ਲਿਆ ਸਕਦਾ, ਪਰ ਹੁਣ ਅਸੀਂ ਅੱਗੇ ਕੀ ਕਰ ਸਕਦੇ ਹਾਂ, ਇਸ ਤੋਂ ਇਹ ਪਤਾ ਲੱਗੇਗਾ ।