ਅਮਰੀਕਾ ਵਿੱਚ ਮੀਂਹ ਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਬਦਤਰ ਕਰ ਦਿੱਤੀ ਹੈ । ਮੱਧ ਟੇਨੇਸੀ ਵਿੱਚ ਹੜ੍ਹ ਆਉਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਭਾਰੀ ਬਾਰਿਸ਼ ਵਿੱਚ ਕਈ ਘਰ ਤੇ ਪੇਂਡੂ ਖੇਤਰਾਂ ਵਿੱਚ ਸੜਕਾਂ ਵਹਿ ਗਈਆਂ। ਹਮਫਰੇਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ ਡਬਲਯੂਐਸਐਮਵੀ-ਟੀਵੀ ਤੋਂ ਦੇ 30 ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼
ਉਨ੍ਹਾਂ ਕਿਹਾ ਕਿ ਹੜ੍ਹਾਂ ਵਿੱਚ ਵਹਿ ਗਏ ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਬਚਾਅ ਟੀਮਾਂ ਵੱਲੋਂ ਇੱਕ ਜੋੜੇ ਨੂੰ ਬਚਾਇਆ ਗਿਆ ਹੈ। ਇਸ ਜੋੜੇ ਦੇ ਘਰ ਵਿੱਚ ਛੇ ਫੁੱਟ ਤੱਕ ਪਾਣੀ ਭਰ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਟਾਰੀ ਵਿੱਚ ਪਨਾਹ ਲੈਣੀ ਪਈ।
ਮੱਧ ਟੇਨੇਸੀ ਵਿੱਚ ਬਾਰਿਸ਼ 15 ਇੰਚ ਤੋਂ ਵੱਧ ਹੋ ਚੁੱਕੀ ਹੈ, ਜਿਸ ਕਾਰਨ ਸੜਕਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਇਸ ਬਾਰੇ ਮੌਸਮ ਵਿਗਿਆਨੀ ਕ੍ਰਿਸੀ ਹਰਲੀ ਨੇ ਦੱਸਿਆ ਕਿ ਸਾਲ ਭਰ ਜਿੰਨੀ ਬਾਰਿਸ਼ ਹੁੰਦੀ ਹੈ ਉਸਦਾ 20-25 ਪ੍ਰਤੀਸ਼ਤ ਬਾਰਿਸ਼ ਇੱਥੇ ਹੋਈ ਹੈ।
ਹਿਕਮੈਨ ਕਾਉਂਟੀ ਅਫਸਰ ਰੌਬ ਐਡਵਰਡਸ ਦੇ ਅਨੁਸਾਰ ਬਾਰਿਸ਼ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਗਿਆ ਹੈ। ਬਾਰਿਸ਼ ਦੇ ਪਾਣੀ ਵਿੱਚ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਅਤੇ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ । ਟੈਨਸੀ ਦੇ ਗਵਰਨਰ ਬਿਲ ਲੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਟੇਨੇਸੀ ਦੇ ਲੋਕਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਕਿਹਾ ਹੈ।