ਅਮਰੀਕੀ ਭਾਰਤ ਨੂੰ ਜਲਦ ਹੀ ਵੱਡਾ ਝਟਕਾ ਦੇ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 20 ਤੋਂ 25 ਫੀਸਦੀ ਟੈਰਿਫ ਲਗਾਉਣ ਦੇ ਸੰਕੇਤ ਦਿੱਤੇ। ਟਰੰਪ ਨੇ ਕਿਹਾ ਕਿ ਭਾਰਤ ਮੇਰਾ ਚੰਗਾ ਦੋਸਤ ਹੈ ਪਰ ਉਹ ਦੂਜੇ ਦੇਸ਼ਾਂ ਦੇ ਮੁਕਾਬਲੇ ਅਮਰੀਕਾ ‘ਤੇ ਜ਼ਿਆਦਾ ਟੈਰਿਫ ਲਗਾਉਂਦਾ ਰਿਹਾ ਹੈ। ਹੁਣ ਮੈਂ ਇੰਚਾਰਜ ਹਾਂ ਇਸ ਲਈ ਇਹ ਸਭ ਖਤਮ ਹੋ ਜਾਵੇਗਾ। ਟਰੰਪ ਨੇ ਇਸ ਦੌਰਾਨ ਫਿਰ ਤੋਂ ਭਾਰਤ-ਪਾਕਿ ਵਿਚਾਲੇ ਸੀਜਫਾਇਰ ਕਰ ਨਦਾ ਦਾਅਵਾ ਕੀਤਾ।
ਟਰੰਪ ਦੀ ਪ੍ਰਤੀਕਿਰਿਆ ਟੈਰਿਫ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਆਈ ਹੈ। ਹਾਲਾਂਕਿ ਟਰੰਪ ਨੇ ਭਾਰਤ ਨੂੰ ਟੈਰਿਫ ਲਗਾਉਣ ਬਾਰੇ ਕੋਈ ਚਿੱਠੀ ਨਹੀਂ ਭੇਜੀ ਹੈ ਜਿਵੇਂ ਕਿ ਉਨ੍ਹਾਂ ਨੇ ਦੂਜੇ ਦੇਸ਼ਾਂ ਲਈ ਕੀਤਾ ਹੈ। ਟਰੰਪ ਨੇ 2 ਅਪ੍ਰੈਲ ਨੂੰ 100 ਤੋਂ ਵੱਧ ਦੇਸ਼ਾਂ ‘ਤੇ ਟੈਰਿਫ ਲਗਾਇਆ ਸੀ। ਉਦੋਂ ਅਮਰੀਕਾ ਨੇ ਭਾਰਤ ‘ਤੇ 26 ਫੀਸਦੀ ਟੈਰਿਫ ਲਗਾਉਣ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ ਸੀ।
ਇਹ ਵੀ ਪੜ੍ਹੋ : ਰੂਸ ‘ਚ ਆਇਆ 8.8 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ, ਪ੍ਰਸ਼ਾਂਤ ਮਹਾਸਾਗਰ ‘ਚ ਸੁਨਾਮੀ ਦੀ ਚੇਤਾਵਨੀ
ਦੱਸ ਦੇਈਏ ਕਿ ਟਰੰਪ ਨੇ 17 ਜੁਲਾਈ ਨੂੰ ਕਿਹਾ ਸੀ ਕਿ ਜਲਦ ਹੀ ਅਮਰੀਕੀ ਉਤਪਾਦਾਂ ਨੂੰ ਭਾਰਤ ਦੇ ਬਾਜ਼ਾਰਾਂ ਵਿਚ ਪਹੁੰਚ ਮਿਲਣ ਵਾਲੀ ਹੈ। ਅਮਰੀਕੀ ਉਤਪਾਦਾਂ ‘ਤੇ ਭਾਰਤ ਵਿਚ ਵੀ ਜੀਰੋ ਟੈਰਿਫ ਲੱਗੇਗਾ। ਟਰੰਪ ਨੇ ਕਿਹਾ ਸੀ ਕਿ ਅਸੀਂ ਕਈ ਦੇਸ਼ਾਂ ਦੇ ਨਾਲ ਸਮਝੌਤੇ ਕੀਤੇ ਹਨ। ਸਾਡਾ ਇਕ ਹੋਰ ਸਮਝੌਤਾ ਹੋਣ ਵਾਲਾ ਹੈ, ਸ਼ਾਇਦ ਭਾਰਤ ਨਾਲ। ਅਸੀਂ ਗੱਲਬਾਤ ਕਰ ਰਹੇ ਹਾਂ ਤੇ ਜਲਦ ਹੀ ਇਹ ਸਮਝੌਤਾ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























