ਤੁਸੀਂ ਪਿਆਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਖ਼ਾਸ ਕੰਮ ਕਰਦੇ ਦੇਖਿਆ ਹੋਵੇਗਾ । ਆਪਣਾ ਪਿਆਰ ਪਾਉਣ ਲਈ ਲੋਕ ਬਹੁਤ ਕੁੱਝ ਕਰ ਬੈਠਦੇ ਹਨ। ਇਨ੍ਹੀਂ ਦਿਨੀ ਸੋਸ਼ਲ ਮੀਡੀਆ ‘ਤੇ ਵੀ ਪਿਆਰ ਨੂੰ ਲੈ ਕੇ ਕੀਤੇ ਗਏ ਖ਼ਾਸ ਕੰਮ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ ਇੱਕ 66 ਸਾਲਾਂ ਬਜ਼ੁਰਗ ਵਿਅਕਤੀ ਨੇ ਆਪਣੀ ‘ਡ੍ਰੀਮ ਗਰਲ’ ਦੀ ਭਾਲ ਵਿੱਚ ਇੱਕ ਇਸ਼ਤਿਹਾਰ ਦਿੱਤਾ ਹੈ। ਇਸ ਬਜ਼ੁਰਗ ਵਿਅਕਤੀ ਨੇ ਪਿਆਰ ਦੀ ਭਾਲ ਵਿੱਚ ਮੈਟਰੀਮੋਨੀਅਲ ਵੈਬਸਾਈਟ ਦੀ ਮਦਦ ਲਈ, ਪਰ ਕੰਮ ਨਹੀਂ ਬਣਿਆ। ਹੁਣ ਜਿਮ ਬੇਜ ਨਾਮ ਦੇ ਬਜ਼ੁਰਗ ਨੇ ਆਪਣੇ ਨੰਬਰ ਦੇ ਨਾਲ ਹਾਈਵੇ ‘ਤੇ ਇੱਕ ਬਿਲਬੋਰਡ ‘ਤੇ ਆਪਣਾ ਇਸ਼ਤਿਹਾਰ ਲਗਵਾਇਆ ਹੈ।
ਕੀ ਲਿਖਿਆ ਹੈ ਬਿਲਬੋਰਡ ‘ਤੇ ?
ਤੁਸੀਂ ਦੇਖ ਸਕਦੇ ਹੋ ਕਿ ਬਿਲਬੋਰਡ ਵਿੱਚ ਲਿਖਿਆ ਹੈ-“ਇੱਕ ਚੰਗੀ ਔਰਤ ਦੀ ਤਲਾਸ਼ ਹੈ, ਜੋ 50 ਤੋਂ 55 ਸਾਲ ਦੀ ਹੋਵੇ, ਸੁੱਖ-ਦੁੱਖ ਦੀ ਸਾਥੀ ਬਣ ਸਕੇ ਤੇ ਦਇਆ ਦੀ ਭਾਵਨਾ ਰੱਖਦੀ ਹੋਵੇ। ਇਸ ਤੋਂ ਇਲਾਵਾ ਇਸ ਬਿਲਬੋਰਡ ‘ਤੇ ਨੀਚੇ ਇੱਕ ਫੋਨ ਨੰਬਰ ਵੀ ਹੈ। ਇਸ ਤੋਂ ਇਲਾਵਾ ਇਸ ਬੋਰਡ ‘ਤੇ ਜਿਮ ਬੇਜ ਦੀ ਇੱਕ ਤਸਵੀਰ ਵੀ ਛਾਪੀ ਹੋਈ ਹੈ।
ਇਹ ਵੀ ਪੜ੍ਹੋ: ਭਾਰਤ ‘ਚ 1,17,100 ਨਵੇਂ ਮਾਮਲੇ, WHO ਦੀ ਚਿਤਾਵਨੀ, ‘ਸੰਕਰਮਣ ਦੀ ਸੁਨਾਮੀ ਨੂੰ ਕਮਜ਼ੋਰ ਨਾ ਸਮਝੋ’
ਇੱਕ ਰਿਪੋਰਟ ਅਨੁਸਾਰ ਜਿਮ ਬੇਜ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ, ਜਿਸ ਤੋਂ ਉਸਦੇ 5 ਬੱਚੇ ਹਨ। ਬੇਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੰਗੀ ਔਰਤ ਦੀ ਤਲਾਸ਼ ਲਈ ਡੇਟਿੰਗ ਐਪਸ ਤੋਂ ਸ਼ੁਰੂਆਤ ਕੀਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਡੇਟਿੰਗ ਐਪਸ ਕਿਸੇ ਵੀ ਵਿਅਕਤੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਪਾਉਂਦੇ। ਇਸ ਲਈ ਉਨ੍ਹਾਂ ਨੇ ਬਿਲਬੋਰਡਾਂ ‘ਤੇ ਆਪਣਾ ਇਸ਼ਤਿਹਾਰ ਲਗਵਾ ਦਿੱਤਾ।
ਇਸ ਬਾਰੇ ਜਿਮ ਨੇ ਕਿਹਾ ਕਿ ਉਹ ਇੱਕ ਅਜਿਹੇ ਸਾਥੀ ਦੀ ਤਲਾਸ਼ ਕਰ ਰਹੇ ਹਨ, ਜੋ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਉਸ ਦਾ ਸਾਥ ਦੇ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਅਕਸਰ ਬਿਜ਼ੀ ਹਾਂ, ਪਰ ਮੇਰਾ ਇਰਾਦਾ ਇਕੱਲਿਆਂ ਜ਼ਿੰਦਗੀ ਗੁਜ਼ਾਰਨ ਦਾ ਨਹੀਂ ਹੈ। ਮੈਂ ਕਿਸੇ ਅਜਿਹੇ ਵਿਅਕਤੀ ਨੂੰ ਚਾਹੁੰਦਾ ਹਾਂ, ਜਿਸਦੇ ਮੋਢੇ ‘ਤੇ ਮੈਂ ਸਿਰ ਰੱਖ ਸਕਾਂ।
ਵੀਡੀਓ ਲਈ ਕਲਿੱਕ ਕਰੋ -: