US President Biden says: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ‘ਕਾਤਲ’ ਦੱਸਣ ਤੋਂ ਬਾਅਦ ਦੋਵਾਂ ਹੀ ਦੇਸ਼ਾਂ ਵਿਚਾਲੇ ਸਬੰਧ ਅਥਾਹ ਪੱਧਰ ‘ਤੇ ਪਹੁੰਚ ਗਏ ਹਨ । ਬਾਇਡੇਨ ਨੇ ਇਹ ਵੀ ਕਿਹਾ ਕਿ ਪੁਤਿਨ ਨੂੰ ਕੀਮਤ ਚੁਕਾਉਣੀ ਪਵੇਗੀ। ਅਮਰੀਕੀ ਰਾਸ਼ਟਰਪਤੀ ਦੇ ਬਿਆਨ ਤੋਂ ਭੜਕੇ ਰੂਸ ਨੇ ਨਾਟਕੀ ਢੰਗ ਨਾਲ ਵਾਸ਼ਿੰਗਟਨ ਵਿੱਚ ਮੌਜੂਦ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਬਾਈਡੇਨ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਤੋਂ ਹੀ ਅਮਰੀਕਾ ਵਿੱਚ ਰੂਸ ਲਈ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।
ਇਸ ਦੌਰਾਨ ਰੂਸ ਨੇ ਅਮਰੀਕੀ ਰਾਸ਼ਟਰਪਤੀ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ । ਤਾਜ਼ਾ ਤਣਾਅ ਉਸ ਸਮੇਂ ਭੜਕਿਆ ਜਦੋਂ ਅਮਰੀਕੀ ਦੀ ਖੁਫੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਨੇ ਸਾਲ 2020 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਨੇ ਇਹ ਦੋਸ਼ ਉਸ ਸਮੇਂ ਲਗਾਇਆ ਹੈ ਜਦੋਂ ਅਲੇਕਸੀ ਨਵੇਲਨੀ ਨੂੰ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਰੂਸ ਖਿਲਾਫ਼ ਪਾਬੰਦੀ ਲਗਾ ਦਿੱਤੀ ਗਈ ਸੀ ।
ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਪੁਤਿਨ ਨੂੰ ਕਾਤਲ ਕਰਾਰ ਦਿੱਤਾ ਅਤੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ । ਮੰਨਿਆ ਜਾ ਰਿਹਾ ਹੈ ਕਿ ਇਸ ਬਿਆਨ ਤੋਂ ਬਾਅਦ ਰੂਸ ਨੇ ਅਮਰੀਕਾ ਨੂੰ ਸਖਤ ਸੰਦੇਸ਼ ਦੇਣ ਲਈ ਆਪਣੇ ਰਾਜਦੂਤ ਨੂੰ ਵਾਪਸ ਬੁਲਾਇਆ ਹੈ। ਇਸ ਤੋਂ ਪਹਿਲਾਂ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਉਨ੍ਹਾਂ ਦਾ ਪੱਖ ਪੂਰਿਆ ਸੀ । ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਸ਼ਿੰਗਟਨ ਵਿੱਚ ਰੂਸ ਦੇ ਰਾਜਦੂਤ ਐਨਾਟੋਲੀ ਐਂਟੋਨੋਵ ਨੂੰ ਅਮਰੀਕਾ ਨਾਲ ਸਬੰਧਾਂ ਬਾਰੇ ਸਲਾਹ ਲਈ ਵਾਪਸ ਬੁਲਾਇਆ ਗਿਆ ਹੈ।
ਇਸ ਤੋਂ ਇਲਾਵਾ ਰੂਸ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਅਮਰੀਕਾ ਨਾਲ ਉਸ ਦੇ ਸਬੰਧ ਅਜਿਹੀ ਜਗ੍ਹਾ ਪਹੁੰਚ ਜਾਣ ਜਿੱਥੋਂ ਵਾਪਸ ਨਾ ਆਇਆ ਜਾ ਸਕੇ । ਇਸ ਤੋਂ ਪਹਿਲਾਂ 1988 ਵਿੱਚ ਰੂਸ ਨੇ ਇਰਾਕ ਵਿੱਚ ਹੋਏ ਸਾਂਝੇ ਹਮਲੇ ਦੇ ਵਿਰੋਧ ਵਿੱਚ ਅਮਰੀਕਾ ਅਤੇ ਬ੍ਰਿਟੇਨ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਸੀ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸਦਾ ਜ਼ਿਆਦਾ ਪ੍ਰਭਾਵ ਨਹੀਂ ਹੋਇਆ ਸੀ।
ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ