US President Biden spoke: ਜੋਅ ਬਾਇਡੇਨ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਵ੍ਹਾਈਟ ਹਾਉਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਗੱਲਬਾਤ ਦੌਰਾਨ ਬਾਇਡੇਨ ਨੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੀ ਗ੍ਰਿਫਤਾਰੀ, ਇਜ਼ਰਾਈਲ ਵਿੱਚ ਸਾਈਬਰ ਜਾਸੂਸੀ ਵਿੱਚ ਰੂਸ ਦੀ ਸ਼ਮੂਲੀਅਤ ਅਤੇ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਦੀ ਹੱਤਿਆ ‘ਤੇ ਇਨਾਮ ਦੀ ਘੋਸ਼ਣਾ ‘ਤੇ ਚਿੰਤਾ ਜ਼ਾਹਰ ਕੀਤੀ।
ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਯੂਕ੍ਰੇਨ ਦੀ ਪ੍ਰਭੂਸੱਤਾ ਲਈ ਅਮਰੀਕਾ ਦੇ ਦ੍ਰਿੜ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਹੋਰ ਮਾਮਲਿਆਂ ਨੂੰ ਚੁੱਕਿਆ । ਹੋਰ ਮੁੱਦਿਆਂ ਵਿੱਚ ਸੋਲਰਵਿੰਡਜ਼ ਹੈਕ, ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਦੀ ਹੱਤਿਆ ‘ਤੇ ਇਨਾਮ ਦੀ ਘੋਸ਼ਣਾ 2020 ਦੀਆਂ ਅਮਰੀਕਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਸ਼ਾਮਿਲ ਹੈ।
ਗੱਲਬਾਤ ਦੇ ਦੌਰਾਨ,ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਆਪਣੇ ਲਈ ਜਾਂ ਆਪਣੇ ਸਹਿਯੋਗੀਆਂ ਨੂੰ ਰੂਸ ਵੱਲੋਂ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਦੇ ਜਵਾਬ ਵਿੱਚ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਵਿੱਚ ਮਜ਼ਬੂਤੀ ਨਾਲ ਕੰਮ ਕਰੇਗਾ। ਇਸ ਦੇ ਨਾਲ ਹੀ ਦੋਵੇਂ ਰਾਸ਼ਟਰਪਤੀ ਪਾਰਦਰਸ਼ੀ ਅਤੇ ਇਕਸਾਰ ਸੰਚਾਰ ਕਰਨ ਲਈ ਸਹਿਮਤ ਹੋਏ।
ਬਾਇਡੇਨ ਨੇ ਰੂਸੀ ਰਾਸ਼ਟਰਪਤੀ ਨੂੰ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖਤਮ ਹੋ ਰਹੀ ਹਥਿਆਰ ਕੰਟਰੋਲ ਸੰਧੀ ਦੇ ਪੰਜ ਸਾਲ ਦੇ ਵਾਧੇ ਨੂੰ ਅੰਤਮ ਰੂਪ ਦੇਣਾ ਚਾਹੀਦਾ ਹੈ। ਅਧਿਕਾਰੀਆਂ ਦੇ ਅਨੁਸਾਰ ਰੂਸ ਨੇ ਪਿਛਲੇ ਹਫ਼ਤੇ ਬਾਇਡੇਨ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਸੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਉਸ ‘ਤੇ ਸਹਿਮਤੀ ਵੀ ਦਿੱਤੀ ਸੀ, ਪਰ ਪੁਤਿਨ ਨਾਲ ਗੱਲਬਾਤ ਤੋਂ ਪਹਿਲਾਂ ਬਾਇਡੇਨ ਆਪਣੇ ਸਟਾਫ ਤੋਂ ਇਲਾਵਾ ਬ੍ਰਿਟੇਨ,ਫਰਾਂਸ ਅਤੇ ਜਰਮਨੀ ਸਮੇਤ ਯੂਰਪੀਅਨ ਸਹਿਯੋਗੀ ਦੇਸ਼ਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਪੁਤਿਨ ਨਾਲ ਗੱਲ ਕਰਨ ਤੋਂ ਪਹਿਲਾਂ ਨਾਟੋ ਦੇ ਸੈਕਟਰੀ ਜਨਰਲ ਜੇਨਸ ਸਟੌਲਟਨਬਰਗ ਨਾਲ ਗੱਲਬਾਤ ਕੀਤੀ।
ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ