ਅਫਗਾਨਿਸਤਾਨ ਛੱਡਣ ਤੋਂ ਬਾਅਦ ਅਮਰੀਕਾ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ । ਜਿਸ ਵਿੱਚ ਅਮਰੀਕਾ ਨੇ ਸਪੱਸ਼ਟ ਅਤੇ ਕੜੇ ਸ਼ਬਦਾਂ ਨਾਲ ਕਿਹਾ ਹੈ ਕਿ ਉਨ੍ਹਾਂ ਅਫਗਾਨਾਂ ਲਈ ਕੋਈ ਡੈੱਡਲਾਈਨ ਨਹੀਂ ਹੈ ਜੋ ਆਪਣਾ ਦੇਸ਼ ਛੱਡਣਾ ਚਾਹੁੰਦੇ ਹਨ।
ਅਮਰੀਕੀ ਵਿਦੇਸ਼ ਮੰਤਰੀ ਦੂਜੇ ਦੇਸ਼ਾਂ ਦੇ ਨਾਲ ਮਿਲ ਕੇ ਅਮਰੀਕੀ, ਅਫਗਾਨੀ ਜਾਂ ਕਿਸੇ ਹੋਰ ਦੇਸ਼ ਦੇ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ ਰੱਖਣਗੇ । ਯਾਨੀ ਜੇਕਰ ਅਫਗਾਨਿਸਤਾਨ ਵਿੱਚ ਫਸੇ ਲੋਕ ਬਾਹਰ ਨਿਕਲਣਾ ਚਾਹੁੰਦੇ ਹਨ ਤਾਂ ਅਮਰੀਕਾ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਲਈ ਕੋਈ ਡੈੱਡਲਾਈਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾ ਲਿਆ ਹੈ। ਹੁਣ ਅਫਗਾਨਿਸਤਾਨ ‘ਤੇ ਪੂਰੀ ਤਰ੍ਹਾਂ ਨਾਲ ਤਾਲਿਬਾਨ ਦਾ ਕਬਜ਼ਾ ਹੈ। 30 ਅਗਸਤ ਨੂੰ ਦੇਰ ਰਾਤ ਕਰੀਬ ਇੱਕ ਵਜੇ ਅਮਰੀਕੀ ਜਹਾਜ਼ਾਂ ਨੇ ਉਡਾਣ ਭਰੀ । ਅਮਰੀਕਾ ਵੱਲੋਂ ਆਪਣੀ ਫੌਜ ਦੀ ਪੂਰੀ ਤਰ੍ਹਾਂ ਕੱਢਣ ਲਈ 31 ਅਗਸਤ ਦੀ ਸਮਾਂ ਸੀਮਾ ਤੈਅ ਕੀਤੀ ਗਈ ਸੀ।
ਇਸ ਸਬੰਧੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਕਿ ਅਸੀਂ ਕਾਬੁਲ ਵਿੱਚ ਕੂਟਨੀਤਕ ਮੌਜੂਦਗੀ ਖਤਮ ਕਰ ਦਿੱਤੀ ਹੈ ਤੇ ਆਪਣਾ ਸੰਚਾਲਨ ਦੋਹਾ (ਕਤਰ) ਤਬਦੀਲ ਕਰ ਦਿੱਤਾ ਹੈ । ਅਫਗਾਨਿਸਤਾਨ ਤੋਂ ਕੂਟਨੀਤੀ ਦਾ ਪ੍ਰਬੰਧ ਕਰਨ ਲਈ ਦੋਹਾ ਵਿੱਚ ਅਹੁਦੇ ਦੀ ਵਰਤੋਂ ਕਰਾਂਗੇ ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ Audi ਦੇ ਉੱਡੇ ਪਰਖੱਚੇ, 7 ਲੋਕਾਂ ਦੀ ਮੌਤ
ਅਮਰੀਕੀ ਫੌਜ ਦੀਆਂ ਵਾਪਸੀ ਦੀਆਂ ਉਡਾਣਾਂ ਖਤਮ ਹੋ ਗਈਆਂ ਹਨ, ਪਰ ਅਮਰੀਕਾ ਅਫਗਾਨ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ । ਇਹ ਸਰਕਾਰ ਵੱਲੋਂ ਨਹੀਂ ਬਲਕਿ ਸੰਯੁਕਤ ਰਾਸ਼ਟਰ ਏਜੰਸੀਆਂ, ਗੈਰ ਸਰਕਾਰੀ ਸੰਗਠਨਾਂ ਵਰਗੇ ਸੁਤੰਤਰ ਸੰਗਠਨਾਂ ਰਾਹੀਂ ਹੋਵੇਗਾ । ਉਮੀਦ ਹੈ ਕਿ ਤਾਲਿਬਾਨ ਜਾਂ ਕਿਸੇ ਹੋਰ ਵੱਲੋਂ ਉਨ੍ਹਾਂ ਦੇ ਯਤਨਾਂ ਵਿੱਚ ਰੁਕਾਵਟ ਨਹੀਂ ਪਾਈ ਜਾਵੇਗੀ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ(UNSC) ਵੱਲੋਂ ਭਾਰਤ ਦੀ ਮੌਜੂਦਗੀ ਵਿੱਚ ਬੀਤੇ ਦਿਨ ਇੱਕ ਪ੍ਰਸਤਾਵ ਪਾਸ ਕੀਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਯੁੱਧ ਪ੍ਰਭਾਵਿਤ ਦੇਸ਼ ਦੀ ਵਰਤੋਂ ਕਿਸੇ ਦੇਸ਼ ਨੂੰ ਡਰਾਉਣ ਜਾਂ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਨਹੀਂ ਕੀਤਾ ਜਾਵੇਗਾ।