US wants to build coalition: ਚੀਨ ਵਿਰੁੱਧ ਗੋਲਬੰਦੀ ਹੁਣ ਤੇਜ਼ੀ ਨਾਲ ਵੱਧ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਚੀਨ ਦੇ ਖਿਲਾਫ ਇੱਕ ਗਲੋਬਲ ਗਠਜੋੜ ਬਣਾਉਣਾ ਚਾਹੁੰਦਾ ਹੈ । ਪੌਂਪੀਓ ਨੇ ਚੀਨ ‘ਤੇ ਆਪਣੇ ਹਿੱਤਾਂ ਦੇ ਹੱਲ ਲਈ ਕੋਰੋਨਾ ਵਾਇਰਸ ਮਹਾਂਮਾਰੀ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਮੁੱਖ ਵਿਰੋਧੀ ਕਿਹਾ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਤੇ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਜਾਣਕਾਰੀ ਲੁਕੋਣ ਦਾ ਦੋਸ਼ ਲਾਇਆ ਹੈ। ਟਰੰਪ ਕੋਰੋਨਾ ਮਹਾਂਮਾਰੀ ਨੂੰ ‘ਚੀਨੀ ਪਲੇਗ’ ਕਹਿ ਰਹੇ ਹਨ ।
ਲੰਡਨ ਦੌਰੇ ‘ਤੇ ਪਹੁੰਚੇ ਪੌਂਪੀਓ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 5G ਨੈੱਟਵਰਕ ਨਾਲ ਚੀਨੀ ਕੰਪਨੀ ਹੁਆਵੇਈ ਨੂੰ ਪਾਬੰਦੀ ਲਗਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਪੋਂਪਿਓ ਨੇ ਕਿਹਾ ਕਿ ਇਹ ਬਿਲਕੁਲ ਸਹੀ ਕਦਮ ਸੀ ਕਿਉਂਕਿ ਬ੍ਰਿਟੇਨ ਦਾ ਸਾਰਾ ਅੰਕੜਾ ਚੀਨੀ ਕਮਿਊਨਿਸਟ ਪਾਰਟੀ ਦੇ ਹੱਥ ਵਿੱਚ ਜਾ ਸਕਦਾ ਸੀ । ਪੋਂਪੀਓ ਨੇ ਚੀਨ ਨੂੰ ਹਮਲਾਵਰ ਦੱਸਿਆ । ਚੀਨ ਨੇ ਸਮੁੰਦਰ ‘ਤੇ ਕਬਜ਼ਾ ਕਰ ਲਿਆ ਹੈ, ਹਿਮਾਲਈ ਦੇਸ਼ਾਂ ਨੂੰ ਡਰਾਇਆ-ਧਮਕਾਇਆ, ਕੋਰੋਨਾ ਵਾਇਰਸ ਮਹਾਂਮਾਰੀ ‘ਤੇ ਪਰਦਾ ਪਾਇਆ ਬੜੇ ਹੀ ਸ਼ਰਮਨਾਕ ਢੰਗ ਨਾਲ ਆਪਣੇ ਹਿੱਤਾਂ ਦੀ ਪੂਰਤੀ ਲਈ ਮਹਾਂਮਾਰੀ ਦਾ ਸ਼ੋਸ਼ਣ ਕੀਤਾ ਹੈ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਗੱਠਜੋੜ ਦਾ ਗਠਨ ਕਰਾਂਗੇ ਜੋ ਇਸ ਖ਼ਤਰੇ ਨੂੰ ਸਮਝਦਾ ਹੈ ਅਤੇ ਮਿਲ ਕੇ ਚੀਨੀ ਕਮਿਊਨਿਸਟ ਪਾਰਟੀ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਅਜਿਹਾ ਵਿਵਹਾਰ ਇਸ ਦੇ ਹਿੱਤਾਂ ਲਈ ਸਹੀ ਨਹੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕਤੰਤਰ ਅਤੇ ਆਜ਼ਾਦੀ ਨੂੰ ਸਮਝਣ ਵਾਲਾ ਹਰ ਦੇਸ਼ ਦੇਖ ਸਕੇ ਕਿ ਚੀਨੀ ਕਮਿਊਨਿਸਟ ਪਾਰਟੀ ਉਨ੍ਹਾਂ ਲਈ ਕਿੰਨਾ ਵੱਡਾ ਖ਼ਤਰਾ ਹੈ ।
ਇਸ ਮਾਮਲੇ ਵਿੱਚ ਚੀਨ ਦਾ ਕਹਿਣਾ ਹੈ ਕਿ ਪੱਛਮੀ ਦੇਸ਼ ਖ਼ਾਸਕਰ ਅਮਰੀਕਾ, ਚੀਨ ਵਿਰੋਧੀ ਪ੍ਰਚਾਰ ਦੀ ਪਕੜ ਵਿੱਚ ਹਨ ਅਤੇ ਕਮਿਊਨਿਸਟਾਂ ਦਾ ਚੀਨ ਬਾਰੇ ਬਸਤੀਵਾਦੀ ਵਿਚਾਰ ਹੈ। ਚੀਨ ਦੀ ਅਰਥਵਿਵਸਥਾ 15 ਟ੍ਰਿਲੀਅਨ ਡਾਲਰ ਦੀ ਹੈ, ਜੋ ਕਿ ਯੂਕੇ ਦੀ ਆਰਥਿਕਤਾ ਦੇ ਪੰਜ ਗੁਣਾ ਹੈ। ਚੀਨ ਦਾ ਕਹਿਣਾ ਹੈ ਕਿ ਚੀਨੀ ਕੰਪਨੀ ਵੱਲੋਂ ਹੁਆਵੇਈ ਨੂੰ ਬਾਹਰ ਕੱਢਣ ਦੇ ਫੈਸਲੇ ਨਾਲ ਯੂਕੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚੇਗਾ, ਵਪਾਰ ਨੂੰ ਝਟਕਾ ਲੱਗੇਗਾ ਅਤੇ ਨਿਵੇਸ਼ ਨੂੰ ਨਿਰਾਸ਼ ਕੀਤਾ ਜਾਵੇਗਾ ।