ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਸਿੱਖ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ। ਇਸ ਮਾਮਲੇ ਵਿਚ ਕਾਫੀ ਸਵਾਲ ਉਠ ਰਹੇ ਸਨ। ਹੁਣ ਇਸ ਨਾਲ ਜੁੜੀ ਹੋਈ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਫਿਲਮੀ ਸਟਾਈਲ ਵਿਚ ਪੁਲਿਸ ਵੱਲੋਂ 35 ਸਾਲਾ ਸਿੱਖ ਨੌਜਵਾਨ ਨੂੰ ਡਿਟੇਨ ਕੀਤਾ ਗਿਆ ਤੇ ਫਿਰ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਹ ਤਸਵੀਰਾਂ ਜੁਲਾਈ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਗੱਡੀ ਦੇ ਡੈਸ਼ ਕੈਮ ਤੇ ਪੁਲਿਸ ਆਫਿਸਰ ਦੇ ਬਾਡੀ ਕੈਮ ਦੀ ਫੁਟੇਜ ਜਾਰੀ ਕੀਤੀ ਗਈ ਹੈ। ਪੂਰਾ ਘਟਨਾਕ੍ਰਮ 13 ਜੁਲਾਈ ਦੀ ਸਵੇਰ ਦਾ ਹੈ ਜਦੋਂ ਪੁਲਿਸ ਨੂੰ 9.11 ਉਤੇ ਕਈ ਕਾਲ ਰਿਸੀਵ ਹੋਈਆਂ ਤੇ ਕਿਹਾ ਗਿਆ ਕਿ ਨੌਜਵਾਨ ਵੱਲੋਂ ਤੇਜ਼ਧਾਰ ਲੰਬਾ ਬਲੇਡਨੁਮਾ ਹਥਿਆਰ ਸੜਕ ਵਿਚ ਲਹਿਰਾਇਆ ਜਾ ਰਿਹਾ ਹੈ। ਪੁਲਿਸ ਤੱਕ ਵੀਡੀਓਜ਼ ਵੀ ਪਹੁੰਚੀਆਂ।
ਵੀਡੀਓ ਵਿਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਗੁਰਪ੍ਰੀਤ ਵੱਲੋਂ ਤੇਜ਼ਧਾਰ ਬਲੇਡਨੁਮਾ ਹਥਿਆਰ ਸੜਕ ‘ਤੇ ਲਹਿਰਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਉਸ ਨੂੰ ਚੇਤਾਵਨੀ ਵੀ ਦਿੱਤੀ ਗਈ ਪਰ ਖਤਰਾ ਵਧਦਾ ਦੇਖ ਕੇ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ‘ਤੇ ਫਾਇਰਿੰਗ ਕੀਤੀ ਗਈ। ਹਾਲਾਂਕਿ ਪੂਰੇ ਮਾਮਲੇ ‘ਤੇ ਜਾਂਚ ਚੱਲ ਰਹੀ ਹੈ ਪਰ ਇਸ ਵੀਡੀਓ ਨੇ ਫਿਰ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























