ਜਾਪਾਨ ਵਿਚ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਦਾ ਤਜਰਬਾ ਹੋ ਸਕਦਾ ਹੈ। ਪ੍ਰਾਚੀਨ ਰਵਾਇਤਾਂ ਦੇ ਨਾਲ-ਨਾਲ ਆਧੁਨਿਕ ਟੈਕਨਾਲੋਜੀ ਅਤੇ ਅਨੋਖੇ ਪ੍ਰੋਡਕਟਸ ਜਾਪਾਨ ਦੀ ਖਾਸੀਅਤ ਹੈ ਪਰ ਜੇਕਰ ਤੁਸੀਂ ਉਥੇ ਜਾ ਰਹੇ ਹੋ ਤੇ ਕਿਸੇ ਮਜ਼ਦੇਰਾ ਗਰਮ ਪਾਣੀ ਦੇ ਚਸ਼ਮੇ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤਾਂ ਹਾਕੋਨੇ ਕੋਵਾਕੀਨ ਯੁਨੇਸਸੁਨ ਜ਼ਰੂਰ ਜਾਓ। ਬਸ ਥੋੜ੍ਹਾ ਵੱਖ ਚੀਜ਼ਾਂ ਨੂੰ ਅਪਣਾਉਣ ਲਈ ਤਿਆਰ ਰਹੇ ਤੋ ਖੂਬ ਮਜ਼ੇ ਕਰੋ।
ਇਹ ਜਗ੍ਹਾ ਉਨ੍ਹਾਂ ਸ਼ਰਾਬ ਪ੍ਰੇਮੀਆਂ ਲਈ ਵੀ ਖਾਸ ਹੈ ਜੋ ਸ਼ਰਾਬ ਨਾਲ ਭਰੇ ਪੂਲ ਵਿਚ ਡੁੱਬਕੀ ਲਗਾਉਣ ਦਾ ਸੁਪਨਾ ਦੇਖਦੇ ਹਨ। ਤੁਸੀਂ ਹਾਕੋਨੇ ਸਥਿਤ ਇਕ ਸ਼ਾਨਦਾਰ ਰੈੱਡ ਵਾਈਨ ਬਾਥ ਵਿਚ ਆਰਾਮ ਨਾਲ ਨਹਾ ਸਕਦੇ ਹੋ। ਇਹ ਭਾਵੇਂ ਹੀ ਪੀਣ ਲਾਇਕ ਸ਼ਰਾਬ ਦਾ ਪੂਲ ਨਾ ਹੋਵੇ ਪਰ ਇਥੇ ਆਉਣ ਵਾਲੇ ਮਹਿਮਾਨ ਰੈੱਡ ਵਾਈਨ ਦੇ ਗਰਮ ਪਾਣੀ ਦੇ ਚਸ਼ਮੇ ਵਿਚ ਇਸਨਾਨ ਕਰ ਸਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚਮੜੀ ਦੀ ਖੂਬਸੂਰਤੀ ਵਧਾਉਣ ਵਾਲਾ ਹੁੰਦਾ ਹੈ।
ਇਹ ਵੀ ਪੜ੍ਹੋ : ‘ਅਸੀਂ ਲੋਕ ਕੰਮ ਦੀ ਰਾਜਨੀਤੀ ਕਰਦੇ ਹਾਂ, ਨਾਂ ਦੀ ਰਾਜਨੀਤੀ ਨਹੀਂ ਕਰਦੇ’ : CM ਭਗਵੰਤ ਮਾਨ
ਜਾਪਾਨ ਰਾਸ਼ਟਰੀ ਸੈਲਾਨੀ ਸੰਗਠਨ ਮੁਤਾਬਕ ਇਸ ਰੈੱਡ ਵਾਈਨ ਬਾਥ ਵਿਚ 3.6 ਮੀਟਰ ਉੱਚੀ ਇਕ ਵੱਡੀ ਜਿਹੀ ਬੋਤਲ ਲੱਗੀ ਹੋਈ ਹੈ। ਇਥੇ ਆਉਣ ਵਾਲੇ ਲੋਕਾਂ ਨੂੰ ਖਾਸ ਵਾਈਸ ਸ਼ੋਅ ਦਾ ਮਜ਼ਾ ਮਿਲ ਸਕਦਾ ਹੈ ਜਿਸ ਵਿਚ ਸਟਾਫ ਦੇ ਲੋਕ ਨਹਾਉਣ ਵਾਲਿਆਂ ‘ਤੇ ਯੁਨੇਸਸੁਨ ਵਾਈਸ ਦੀ ਬੋਤਲ ਨਾਲ ਹਲਕਾ ਜਿਹਾ ਛਿੜਕਾਅ ਕਰਦੇ ਹਨ।
ਟੂਰਿਸਟ ਇਥੇ ਕਾਫੀ, ਜਾਪਾਨੀ ਸ਼ਰਾਬ ਤੇ ਗ੍ਰੀਨ ਟੀ ਵਰਗੇ ਵੱਖ-ਵੱਖ ਥੀਮ ਵਾਲੇ ਬਾਥ ਦਾ ਵੀ ਮਜ਼ਾ ਲੈ ਸਕਦੇ ਹਨ। ਜਾਪਾਨ ਰਾਸ਼ਟਰੀ ਸੈਲਾਨੀ ਸੰਗਠਨ ਦਾ ਦਾਅਵਾ ਹੈ ਕਿ ਇਸ ਤਜਰਬੇ ਨਾਲ ਤੁਹਾਡੀ ਸਕਿਨ ਮੁਲਾਇਮ ਤੇ ਖੂਬਸੂਰਤ ਹੋ ਸਕਦੀ ਹੈ। ਹੁਣੇ ਜਿਹੇ ਇਕ ਇੰਸਟਾਗ੍ਰਾਮ ਯੂਜ਼ਰ ਨੇ ਹਾਕੋਨੇ ਕੋਵਾਕੀਨ ਯੁਨੇਸਸੁਨ ਨਾਂ ਦੇ ਇਸ ਮਨੋਰੰਜਨ ਪਾਰਕ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ।ਵੀਡੀਓ ਵਿਚ ਬਲਾਗਰ ਨੂੰ ਰੈੱਡ ਵਾਈਨ ਬਾਥ ਤੇ ਗ੍ਰੀਨ ਟੀ ਬਾਥ ਦਾ ਮਜ਼ਾ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਰਕ ਵਿਚ ਵਾਟਰ ਸਪਾਈਡਸ ਵੀ ਹਨ ਜੋ ਉਸ ਨੂੰ ਪਰਿਵਾਰਾਂ ਤੇ ਗਰੁੱਪਸ ਲਈ ਮਜ਼ੇਦਾਰ ਬਣਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: