ਕਈ ਵਾਰ ਜਦੋਂ ਕਦੇ ਅਸੀਂ ਲੋਕ ਸੋਸ਼ਲ ਮੀਡੀਆ ਨੂੰ ਸਕ੍ਰੋਲ ਕਰਦੇ ਹਾਂ ਤਾਂ ਸਾਡੇ ਨਾਲ ਕਈ ਵਾਰ ਅਜਿਹਾ ਕੁਝ ਹੋ ਜਾਂਦਾ ਹੈ ਜਿਸ ਨੂੰ ਜਾਣ ਕੇ ਲੋਕਾਂ ਨੂੰ ਕਾਫੀ ਹੈਰਾਨੀ ਹੁੰਦੀ ਹੈ। ਅਜਿਹੀ ਹੀ ਇਕ ਖਬਰ ਇਨ੍ਹੀਂ ਦਿਨੀਂ ਚਰਚਾ ਵਿਚ ਹੈ ਜਿਸ ਨੂੰ ਜਾਣਨ ਦੇ ਬਾਅਦ ਹਰ ਕੋਈ ਹੈਰਾਨ ਹੈ। ਇਥੇ ਰਹਿਣ ਵਾਲੀ ਸ਼ਿਰਲੀ ਨਾਂ ਦੀ ਇਕ ਮਹਿਲਾ ਨੇ ਆਪਣੀ ਦਾਦੀ ਬਣਨ ਦੀ ਖਬਰ ਜਨਤਕ ਤੌਰ ‘ਤੇ ਸ਼ੇਅਰ ਕੀਤੀ।
ਮਾਤਾ-ਪਿਤਾ ਬਣਨਾ ਆਪਣੇ ਆਪ ਵਿਚ ਖੂਬਸੂਰਤ ਅਨੁਭਵ ਹੁੰਦਾ ਹੈ ਪਰ ਦਾਦਾ-ਦਾਨੀ ਬਣਨ ਦੀ ਵੀ ਵੱਖ ਹੀ ਖੁਸ਼ੀ ਹੁੰਦੀ ਹੈ ਤੇ ਇਹ ਖੁਸ਼ੀ ਲੋਕ ਸਾਰਿਆਂ ਨਾਲ ਸ਼ੇਅਰ ਕਰਦੇ ਹਨ ਪਰ ਸਿੰਗਾਪੁਰ ਵਿਚ ਰਹਿਣ ਵਾਲੀ ਸੋਸ਼ਲ ਮੀਡੀਆ ਇੰਫਲੁਏਂਸਰ ਸ਼ਿਰਲੀ ਨੇ ਜਦੋਂ ਇਸ ਗੱਲ ਨੂੰ ਸਾਰਿਆਂ ਦੇ ਸਾਹਮਣੇ ਜ਼ਾਹਿਰ ਕੀਤਾ ਤਾਂ ਲੋਕ ਕਾਫੀ ਜ਼ਿਆਦਾ ਹੈਰਾਨ ਹਨ ਕਿਉਂਕਿ ਇਹ ਗੱਲ ਸਮਝ ਨਹੀਂ ਆ ਰਹੀ ਕਿ ਮਹਿਲਾ ਨੂੰ ਵਧਾਈ ਦੇਣੀ ਚਾਹੀਦੀ ਹੈ ਜਾਂ ਫਿਰ ਹਮਦਰਦੀ।
ਆਪਣੇ ਸੋਸ਼ਲ ਮੀਡੀਆ ‘ਤੇ ਮਹਿਲਾ ਨੇ ਕਿਹਾ ਕਿ ਮੈਂ ਤੇ ਮੇਰੇ ਪਰਿਵਾਰ ਨੇ ਹੁਣੇ ਜਿਹੇ ਘਰ ਵਿਚ ਜਸ਼ਨ ਮਨਾਇਆ ਕਿਉਂਕਿ ਮੇਰਾ 17 ਸਾਲ ਦਾ ਪੁੱਤਰ ਪਿਤਾ ਬਣ ਗਿਆ ਹੈ ਤੇ ਮੈਂ ਦਾਦੀ। ਇਸ ਦੇ ਅੱਗੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਬੇਟੇ ਤੋਂ ਨਾਰਾਜ਼ ਨਹੀਂ ਹਾਂ ਸਗੋਂ ਉਸ ਦੀ ਮਦਦ ਕਰ ਰਹੀ ਹਾਂ ਕਿਉਂਕਿ ਮੇਰਾ ਬੇਟਾ ਅਜੇ ਪੜ੍ਹਾਈ ਕਰ ਰਿਹਾ ਹੈ ਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਅਜਿਹੇ ਵਿਚ ਮੈਂ ਉਸ ਦੀ ਹਿੰਮਤ ਵਧਾ ਰਹੀ ਹਾਂ ਤਾਂ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝੋ। ਹੁਣ ਭਾਵੇਂ ਹੀ ਇਸ ਲਈ ਦੁਨੀਆ ਇਸ ਦੇ ਨਾਲ ਹੋਵੇ ਜਾਂ ਫਿਰ ਨਹੀਂ ਪਰ ਮੈਂ ਉਸ ਦੇ ਨਾਲ ਹਮੇਸ਼ਾ ਖੜ੍ਹੀ ਰਹਾਂਗੀ।
ਇਹ ਵੀ ਪੜ੍ਹੋ : ‘ਅੱਜ ਜੇਕਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਹੈ’ : ਰਵਨੀਤ ਸਿੰਘ ਬਿੱਟੂ
ਸ਼ਿਰਲੀ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਮੈਂ ਘੱਟ ਉਮਰ ਵਿਚ ਮਾਂ-ਪਿਓ ਬਣਨਾ ਕਿਵੇਂ ਹੁੰਦਾ ਹੈ, ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹਾਂ। ਮੇਰੇ ਤਿੰਨ ਵਿਆਹ ਹੋ ਚੁੱਕੇ ਹਨ ਤੇ ਮੇਰੇ 5 ਬੱਚੇ ਹਨ ਤੇ ਮੇਰੇ ਪਹਿਲੇ ਬੱਚੇ ਦਾ ਜਨਮ ਵੀ ਉਦੋਂ ਹੋਇਆ ਸੀ ਜਦੋਂ ਮੇਰੀ ਉਮਰ 17 ਸਾਲ ਦੀ । ਸ਼ਿਰਲੀ ਸੋਸ਼ਲ ਇੰਫਲੁਏਂਸਰ ਹਨ, ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ 17 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ ਤੇ ਫਿਲਹਾਲ ਉਹ ਇਕ ਰੈਸਟੋਰੈਂਟ ਚਲਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: