ਪਿਟੂਰੂਮਸ ਨੂੰ ‘ਦੁਨੀਆ ਦਾ ਸਭ ਤੋਂ ਪਤਲਾ ਹੋਟਲ’ ਮੰਨਿਆ ਜਾਂਦਾ ਹੈ ਜੋ ਇੰਡੋਨੇਸ਼ੀਆ ਦੇ ਸੈਂਟਰਲ ਜਾਵਾ ਵਿਚ ਸਲਾਟਿਗਾ ਸ਼ਹਿਰ ਵਿਚ ਸਥਿਤ ਹੈ। ਸਿਰਫ 9 ਫੁੱਟ ਚੌੜੀ ਜਗ੍ਹਾ ਵਿਚ ਬਣਿਆ ਇਹ ਲਗਜ਼ਰੀ ਸਹੂਲਤਾਂ ਨਾਲ ਲੈਸ ਹੈ ਜਿਥੇ ਠਹਿਰਣ ਵਾਲੇ ਗੈਜੇਟਸ ਨੂੰ ਇਕ ਵੱਖਰਾ ਹੀ ਅਨੁਭਵ ਕਰਾਉਂਦਾ ਹੈ। ਇਹ ਹੋਟਲ ਪੰਜ ਮੰਜ਼ਿਲਾ ਹੈ, ਜਿਸ ਦੀ ਡਿਜ਼ਾਈਨ ਤੇ ਉਸ ਦੇ ਹਰ ਕਮਰੇ ਦਾ ਇੰਟੀਰੀਅਰ ਗਜ਼ਬ ਦਾ ਹੈ ਜਿਸ ਦੀ ਤਾਰੀਫ ਕਰਨ ਤੋਂ ਤੁਸੀਂ ਖੁਦ ਨੂੰ ਰੋਕ ਨਹੀਂ ਸਕੋਗੇ।
ਇਸ ਹੋਟਲ ਦਾ ਨਿਰਮਾਣ ਅਜੀਬ ਆਕਾਰ ਤੇ ਬੇਕਾਰ ਪਈ ਹੋਈ ਜ਼ਮੀਨ ਦੇ ਟੁਕੜੇ ‘ਤੇ ਕੀਤਾ ਗਿਆ ਹੈ, ਜੋ ਗਲੀ ਤੇ ਘਰਾਂ ਦੇ ਵਿਚ ਵੀ ਸੀ ਤੇ ਸਥਾਨਕ ਲੋਕ ਇਸ ਦਾ ਇਸਤੇਮਾਲ ਡੰਪਿੰਗ ਗਰਾਊਂਡ ਵਜੋਂ ਕਰ ਰਹੇ ਸਨ। ਹਾਲਾਂਕਿ ਆਸ-ਪਾਸ ਦੇ ਘਰਾਂ ਨਾਲ ਘਿਰੇ ਇਸ ਜ਼ਮੀਨ ਦੇ ਟੁਕੜੇ ‘ਤੇ ਇਸ ਹੋਟਲ ਦਾ ਨਿਰਮਾਣ ਕਰਨ ਆਸਾਨ ਨਹੀਂ ਸੀ ਪਰ ਇਹ ਕਾਰਨਾਮਾ ਏਰੀ ਏਂਦਰਾ ਨੇ ਕਰਕੇ ਦਿਖਾਇਆ। ਉਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਸ ਸ਼ਾਨਦਾਰ ਹੋਟਲ ਨੂੰ ਬਣਾ ਕੇ ਦਿਖਾ ਦਿੱਤਾ। ਏਰੀ ਇੰਦਰਾ ਦਾ ਜਨਮ ਤੇ ਪਾਲਣ ਪੋਸ਼ਣ ਇੰਡੋਨੇਸ਼ੀਆ ਦੇ ਸੈਂਟਰਲ ਜਾਵਾ ਦੇ ਇਕ ਛੋਟੇ ਜਿਹੇ ਸ਼ਹਿਰ ਸਲਾਟਿਗਾ ਵਿਚ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ਸਿੰਗਾਪੁਰ ਤੇ ਜਕਾਰਤਾ ਵਿਚ ਇਕ ਆਰਕੀਟੈਕਟ ਵਜੋਂ ਟ੍ਰੇਨਿੰਗ ਲਈ ਹੈ।
ਪਿਟੂਰੂਮਸ 7 ਕਮਰਿਆਂ ਵਾਲਾ ਹੋਟਲ ਹੈ, ਇਸੇ ਵਜ੍ਹਾ ਨਾਲ ਇਸ ਦਾ ਨਾਂ ਪਿਟੂਰੂਮ ਰੱਖਿਆ ਗਿਆ ਹੈ ਕਿਉਂਕਿ ਜਾਵਾਨੀਸ ਭਾਸ਼ਾ ਵਿਚ ਪਿਟੂ ਦਾ ਮਤਲਬ ‘ਸੱਤ’ ਹੁੰਦਾ ਹੈ। ਇਹ ਹੋਟਲ ਪੰਜ ਮੰਜ਼ਿਲਾ ਹੈ ਜਿਸ ਦੀ ਚੌੜਾਈ 9 ਫੁੱਟ ਹੈ।ਏਰੀ ਇੰਰਾ ਨੇ ਦਸੰਬਰ 2022 ਵਿਚ ਇਸ ਨੂੰ ਖੋਲ੍ਹਿਆ ਸੀ। ਉਸ ਦਾ ਕਹਿਣਾ ਹੈ ਕਿ ਪਿਟੂਰੂਮਸ ਖੁੱਲ੍ਹਣਦੇ ਬਾਅਦ ਤੋਂ ਇਥੇ 95 ਫੀਸਦੀ ਇੰਡੋਨੇਸ਼ੀਆਈ ਗੈਸਟਸ ਰਹੇ ਹਨ।
ਇਹ ਵੀ ਪੜ੍ਹੋ : ਤਰਨਤਾਰਨ ਦੇ ਪਿੰਡ ਤੁੰਗ ਵਿਖੇ ਹੋਏ ਟ੍ਰਿਪਲ ਮਰਡਰ ਕੇਸ ਦੀ ਗੁੱਥੀ ਸੁਲਝੀ, ਮੁੱਖ ਦੋਸ਼ੀ ਗ੍ਰਿਫਤਾਰ
ਜਗ੍ਹਾ ਦੀ ਕਮੀ ਦੇ ਬਾਵਜੂਦ ਇਸ ਹੋਟਲ ਵਿਚ ਸਾਰੀਆਂ ਸਹੂਲਤਾਂ ਲਗਜ਼ਰੀ ਹਨ। ਇਸ ਦੇ ਹਰ ਕਮਰੇ ਵਿਚ ਇਕ ਡਬਲ ਬੈੱਡ ਦੇ ਨਾਲ-ਨਾਲ ਸ਼ਾਵਰ ਤੇ ਟਾਇਲਟ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਕਸਟਮਰ ਕਲਰ ਪੈਲੇਟ, ਯੂਨਿਕ, ਲੋਕਲ ਆਟੋਵਰਕ ਨਾਲ ਸਜਾਇਆ ਗਿਆ ਹੈ।ਕਿਸੇ ਵੀ ਕਮਰੇ ਦਾ ਇੰਟੀਰੀਅਰ ਇਕੋ ਜਿਹਾ ਨਹੀਂ ਹੈ।ਅਜਿਹਾ ਹੋਣ ਨਾਲ ਇਥੇ ਠਹਿਰਣ ਵਾਲੇ ਮਹਿਮਾਨਾਂ ਨੂੰ ਬਹੁਤ ਹੀ ਵੱਖਰਾ ਤਜਰਬਾ ਮਿਲਦਾ ਹੈ। ਇਸ ਹੋਟਲ ਦੀ ਟੌਪ ਮੰਜ਼ਿਲ ‘ਤੇ ਇਕ ਵਾਰ ਤੇ ਰੈਸਟੋਰੈਂਟ ਵੀ ਹੈ।
ਵੀਡੀਓ ਲਈ ਕਲਿੱਕ ਕਰੋ : –