ਰੂਸ ਜੰਗ ਦਾ ਡਟ ਕੇ ਸਾਹਮਣਾ ਕਰਦਿਆਂ ਯੂਕਰੇਨ ਨੂੰ 9 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੀ ਹਿੰਮਤ ਕਰਕੇ ਯੂਕਰੇਨ ਦੇ ਲੋਕ ਅੱਜ ਵੀ ਜੰਗ ਲੜ ਰਹੇ ਹਨ। ਉਨ੍ਹਾਂ ਦੀ ਇਸੇ ਹਿੰਮਤ ਤੇ ਦਿਲੇਰੀ ਕਰਕੇ ਟਾਈਮ ਮੈਗਜ਼ੀਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੇ ਨਾਲ-ਨਾਸ “ਦਿ ਸਪਿਰਿਟ ਆਫ ਯੂਕਰੇਨ” ਨੂੰ ਸਾਲ 2022 ਦਾ ‘ਪਰਸਨ ਆਫ ਦਿ ਯੀਅਰ’ ਐਲਾਨਿਆ ਹੈ। ਟਾਈਮ ਮੈਗਜ਼ੀਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ।
ਇਹ ਐਵਾਰਡ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਪਿਛਲੇ 12 ਮਹੀਨਿਆਂ ਵਿੱਚ ਵਿਸ਼ਵ ਪੱਧਰੀ ਸਮਾਗਮਾਂ ਵਿੱਚ ਸਭ ਤੋਂ ਵੱਧ ਪ੍ਰਭਾਵ ਪਾਇਆ ਹੈ। ਐਵਾਰਡ ਲਈ ਹੋਰ ਫਾਈਨਲਿਸਟਾਂ ਵਿੱਚ ਈਰਾਨੀ ਪ੍ਰਦਰਸ਼ਨਕਾਰੀਆਂ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਅਤੇ ਅਮਰੀਕੀ ਸੁਪਰੀਮ ਕੋਰਟ ਸ਼ਾਮਲ ਸਨ।
ਟਾਈਮ ਐਡੀਟਰ-ਇਨ-ਚੀਫ ਐਡਵਰਡ ਫੇਲਸੇਂਥਲ ਨੇ ਲਿਖਿਆ ਕਿ, “ਭਾਵੇਂ ਯੂਕਰੇਨ ਲਈ ਲੜਾਈ ਕਿਸੇ ਨੂੰ ਉਮੀਦ ਜਾਂ ਡਰ ਨਾਲ ਭਰ ਦਿੰਦੀ ਹੈ, ਵੋਲੋਦਿਮੀਰ ਜ਼ੇਲੇਂਸਕੀ ਨੇ ਦੁਨੀਆ ਨੂੰ ਉਸ ਤਰੀਕੇ ਨਾਲ ਪ੍ਰੇਰਿਤ ਕੀਤਾ ਜੋ ਅਸੀਂ ਦਹਾਕਿਆਂ ਵਿੱਚ ਨਹੀਂ ਦੇਖਿਆ।” ਉਨ੍ਹਾਂ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਚੁਣਨ ਦਾ ਫੈਸਲਾ ਸਭ ਤੋਂ ਸਪੱਸ਼ਟ ਸੀ।
ਮੈਗਜ਼ੀਨ ਨੇ ਕਿਹਾ ਕਿ ਜੰਗ ਸ਼ੁਰੂ ਹੋਣ ‘ਤੇ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਛੱਡਣ ਤੋਂ ਇਨਕਾਰ ਕਰਦੇ ਹੋਏ, ਸਾਬਕਾ ਕਾਮੇਡੀਅਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਆਪਣੇ ਜੰਗ ਪ੍ਰਭਾਵਿਤ ਦੇਸ਼ ਦੀ ਯਾਤਰਾ ਕੀਤੀ ਅਤੇ ਜਨਤਾ ਨੂੰ ਸੰਬੋਧਤ ਕੀਤਾ। ਇਸ ਸਾਲ 24 ਫਰਵਰੀ ਨੂੰ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ। ਉਦੋਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ : ਰਾਜ ਸਭਾ ‘ਚ ਮਾਂ ਬੋਲੀ ਵਿੱਚ ਬੋਲੇ ਸੰਤ ਸੀਚੇਵਾਲ, ਦਸਤਾਵੇਜ਼ ਵੀ ਮਿਲੇ ਪੰਜਾਬੀ ‘ਚ
ਯੂਕਰੇਨ ਨੇ ਦਲੇਰੀ ਨਾਲ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਰੂਸ ਦਾ ਸਾਹਮਣਾ ਕਰ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ ਦੋਵਾਂ ਪਾਸਿਆਂ ਤੋਂ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਨੂੰ 2021 ਵਿੱਚ ਟਾਈਮ ਦੇ “ਪਰਸਨ ਆਫ ਦੀ ਈਅਰ” ਚੁਣਿਆ ਗਿਆ ਸੀ। 2021 ਵਿੱਚ ਉਨ੍ਹਾਂ ਦੀ ਇਲੈਕਟ੍ਰਿਕ ਕਾਰ ਕੰਪਨੀ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਕਾਰ ਨਿਰਮਾਤਾ ਬਣਦੇ ਵੇਖਿਆ ਗਿਆ। ਟਾਈਮ ਨੇ ਇਹ ਐਵਾਰਡ 1927 ਵਿੱਚ ਸ਼ੁਰੂ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: