ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਨੇ ਖ਼ੈਬਰ ਪਖ਼ਤੋਨਖ਼ਵਾ ਸ਼ਹਿਰੀ ਚੋਣਾਂ ਲਈ ਇੱਕ ਸਿੱਖ ਵਿਅਕਤੀ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਖ਼ੈਬਰ ਪਖ਼ਤੋਨਖ਼ਵਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਗ੍ਰਹਿ ਰਾਜ ਵੀ ਹੈ। ਜਮਾਤ-ਏ-ਇਸਲਾਮੀ ਦੇ ਸੂਬਾਈ ਪ੍ਰਧਾਨ ਸੈਨੇਟਰ ਮੁਸ਼ਤਾਕ ਅਹਿਮਦ ਖਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਦੇ ਖ਼ੈਬਰ ਪਖ਼ਤੋਨਖ਼ਵਾ ਜ਼ਿਲੇ ‘ਚ ਲੋਕਲ ਬਾਡੀ ਚੋਣਾਂ ਲਈ ਹਰਦਿੱਤ ਸਿੰਘ ਨਾਂ ਦਾ ਸਿੱਖ ਨੌਜਵਾਨ ਪਾਰਟੀ ਦਾ ਉਮੀਦਵਾਰ ਹੋਵੇਗਾ। ਇਸ ਘੋਸ਼ਣਾ ਦੇ ਬਾਅਦ ਤੋਂ ਪਾਕਿਸਤਾਨ ਵਿਚ ਜਮਾਤ-ਏ-ਇਸਲਾਮੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ‘ਚ ਚੱਲ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ ਖ਼ੈਬਰ ਪਖ਼ਤੋਨਖ਼ਵਾ ਦੇ 17 ਜ਼ਿਲਿਆਂ ‘ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ 17 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਸੈਨੇਟਰ ਮੁਸ਼ਤਾਕ ਨੇ ਕਿਹਾ ਕਿ ਕਈ ਹੋਰ ਘੱਟ ਗਿਣਤੀ ਉਮੀਦਵਾਰ ਵੀ ਖ਼ੈਬਰ ਪਖ਼ਤੋਨਖ਼ਵਾ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੀ ਪਾਰਟੀ ਨੇ ਹਰਦਿੱਤ ਸਿੰਘ ਨੂੰ ਚੁਣਿਆ। ਉਹ ਪਾਕਿਸਤਾਨ ਦੇ ਸਭ ਤੋਂ ਕੱਟੜਪੰਥੀ ਖੇਤਰਾਂ ਵਿੱਚੋਂ ਇੱਕ ਵਿੱਚ ਚੋਣ ਲੜਨਗੇ। ਤਹਿਰੀਕ-ਏ ਤਾਲਿਬਾਨ-ਪਾਕਿਸਤਾਨ (ਟੀਟੀਪੀ) ਦੀ ਵੀ ਸੂਬੇ ਵਿੱਚ ਸਰਗਰਮ ਮੌਜੂਦਗੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਉਨ੍ਹਾਂ ਕਿਹਾ ਕਿ ਸਾਡੇ ਕੋਲ ਖ਼ੈਬਰ ਪਖ਼ਤੋਨਖ਼ਵਾ ‘ਚ ਘੱਟ ਗਿਣਤੀ ਨੇਤਾਵਾਂ ਦੀ ਮਜ਼ਬੂਤ ਫੌਜ ਹੈ। ਉਹ ਦਿਨ-ਰਾਤ ਕੰਮ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਲ ਬਾਡੀ ਚੋਣਾਂ ਲੜ ਰਹੇ ਤੇ ਘੱਟ ਗਿਣਤੀ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਸਿੱਖ ਉਮੀਦਵਾਰ ਹਰਦਿੱਤ ਸਿੰਘ ਦੀ ਚਰਚਾ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਖੈਬਰ ਜ਼ਿਲ੍ਹੇ ਤੋਂ ਚੋਣ ਲੜਨਗੇ। ਜ਼ਿਲ੍ਹਾ ਇੱਕ ਬਹੁਗਿਣਤੀ ਅਫਰੀਦੀ ਆਬਾਦੀ ਵਾਲਾ ਇੱਕ ਰਵਾਇਤੀ ਪਸ਼ਤੂਨ ਖੇਤਰ ਹੈ। ਇਹ ਪੂਰਾ ਇਲਾਕਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਜਮਾਤ-ਏ-ਇਸਲਾਮੀ ਵੱਲੋਂ ਹਰਦਿੱਤ ਸਿੰਘ ਨੂੰ ਉਮੀਦਵਾਰ ਬਣਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਹਾਮਿਦ ਮੀਰ ਨੇ ਕਿਹਾ ਕਿ ਇੱਕ ਵੱਡੀ ਇਸਲਾਮਿਕ ਅਤੇ ਕੱਟੜਪੰਥੀ ਪਾਰਟੀ ਹੋਣ ਦੇ ਬਾਵਜੂਦ ਜਮਾਤ-ਏ-ਇਸਲਾਮੀ ਦੀ ਗੈਰ-ਮੁਸਲਿਮ ਉਮੀਦਵਾਰ ਖੜ੍ਹੇ ਕਰਨ ਪਿੱਛੇ ਸਿਆਸੀ ਰਣਨੀਤੀ ਹੈ। ਪਾਕਿਸਤਾਨ ਦੀਆਂ ਸੂਬਾਈ ਚੋਣਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਲਈ ਸੀਟਾਂ ਰਾਖਵੀਆਂ ਹੁੰਦੀਆਂ ਹਨ। ਇਨ੍ਹਾਂ ਸੀਟਾਂ ‘ਤੇ ਕਈ ਪਾਰਟੀਆਂ ਨੇ ਘੱਟ ਗਿਣਤੀ ਉਮੀਦਵਾਰ ਖੜ੍ਹੇ ਕੀਤੇ ਹਨ। ਇੱਥੋਂ ਤੱਕ ਕਿ ਜਮਾਤ-ਏ-ਇਸਲਾਮੀ ਵੀ ਇਨ੍ਹਾਂ ਸੀਟਾਂ ‘ਤੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਸਿੱਖ ਉਮੀਦਵਾਰ ਨੂੰ ਨਾਮਜ਼ਦ ਕੀਤਾ।