ਐਪਲ ਨੇ ਸਤੰਬਰ ਵਿੱਚ ਵਿਸ਼ਵ ਪੱਧਰ ‘ਤੇ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਐਪਲ ਦੀ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਆਈਫੋਨ 16 ਸੀਰੀਜ਼ ਨੂੰ ਤਿਆਰ ਕੀਤਾ ਹੈ। ਇਸ ਦੌਰਾਨ ਫੋਰਬਸ ਦੀ ਇਕ ਰਿਪੋਰਟ ‘ਚ ਤਾਈਵਾਨੀ ਸਾਈਟ ਨੇ ਕਿਹਾ ਗਿਆ ਹੈ ਕਿ ਐਪਲ ਆਪਣੀ ਆਉਣ ਵਾਲੀ ਸੀਰੀਜ਼ ‘ਚ ਡਿਜ਼ਾਈਨ ‘ਚ ਬਦਲਾਅ ਕਰਨ ਜਾ ਰਹੀ ਹੈ ਅਤੇ ਕੰਪਨੀ ਕੈਮਰੇ ‘ਚ ਕੁਝ ਅਪਡੇਟ ਲਿਆਉਣ ਜਾ ਰਹੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਨਵੇਂ ਆਈਫੋਨ 16 ਪ੍ਰੋ ‘ਚ ਲੈਂਸ ‘ਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਫਿਲਹਾਲ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਕਿ ਇਹ ਬਦਲਾਅ ਸਿਰਫ ਆਈਫੋਨ 16 ਪ੍ਰੋ ‘ਚ ਹੋਵੇਗਾ ਜਾਂ ਕੰਪਨੀ ਆਈਫੋਨ 16 ਪ੍ਰੋ ਮੈਕਸ ‘ਚ ਵੀ ਅਜਿਹਾ ਹੀ ਕਰੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਪਲ ਕੈਮਰੇ ਅਤੇ ਲੈਂਸ ‘ਚ ਬਦਲਾਅ ਕਰਨ ਜਾ ਰਿਹਾ ਹੈ ਜੋ ਨਵੇਂ ਮਾਡਲ ਨੂੰ ਪੁਰਾਣੇ ਮਾਡਲਾਂ ਤੋਂ ਵੱਖ ਕਰੇਗਾ। ਕੰਪਨੀ ਪ੍ਰੋ ਮਾਡਲਾਂ ‘ਚ ਐਡਵਾਂਸ ਮੋਲਡਡ ਗਲਾਸ ਲੈਂਸ ਦੀ ਵਰਤੋਂ ਕਰ ਸਕਦੀ ਹੈ, ਜੋ ਸਿੱਧੇ ਤੌਰ ‘ਤੇ ਸਮਾਰਟਫੋਨ ਦੇ ਡਿਜ਼ਾਈਨ ਨੂੰ ਬਦਲ ਦੇਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੈਂਸ ਛੋਟੇ ਹੋਣਗੇ ਅਤੇ ਬਿਹਤਰ ਆਪਟੀਕਲ ਜ਼ੂਮ ਪ੍ਰਦਾਨ ਕਰਨਗੇ ਜੋ ਉਪਭੋਗਤਾਵਾਂ ਨੂੰ ਬਿਹਤਰ ਫੋਟੋਆਂ ਲੈਣ ਵਿੱਚ ਮਦਦ ਕਰਨਗੇ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਇਸ ਤੋਂ ਇਲਾਵਾ, ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਬਦਲਾਅ ਸਿਰਫ ਟੈਲੀਫੋਟੋ ਲੈਂਸ ਨੂੰ ਬਦਲ ਦੇਵੇਗਾ ਜੋ ਕਿ ਇਕ ਦਿਲਚਸਪ ਗੱਲ ਹੈ ਕਿਉਂਕਿ ਇਸ ਸਮੇਂ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੇ ਵਿਚਕਾਰ ਸਿਰਫ ਫੋਟੋਗ੍ਰਾਫਿਕ ਅੰਤਰ ਹੈ। ਵਰਤਮਾਨ ਵਿੱਚ, ਆਈਫੋਨ 15 ਪ੍ਰੋ ਵਿੱਚ ਮੁੱਖ ਲੈਂਸ ਦੀ ਤੁਲਨਾ ਵਿੱਚ 3x ਆਪਟੀਕਲ ਜ਼ੂਮ ਹੈ, ਜਦੋਂ ਕਿ ਪ੍ਰੋ ਮੈਕਸ ਟੈਲੀਫੋਟੋ ਲੈਂਸ ਵਿੱਚ ਮੌਜੂਦ ਟੈਟਰਾਪ੍ਰਿਜ਼ਮ ਦੇ ਕਾਰਨ 5x ਜ਼ੂਮ ਤੱਕ ਦਾ ਸਮਰਥਨ ਕਰਦਾ ਹੈ।