ਹੁਣ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਅਤੇ ਬਿਜ਼ਨੈੱਸਮੈਨ ਮਿਸਟਰ ਬੀਸਟ ਦੀਆਂ ਵੀਡੀਓਜ਼ ਪੰਜਾਬੀ ਵਿਚ ਵੀ ਸੁਣਨ ਨੂੰ ਮਿਲਣਗੀਆਂ। ਇਸ ਲਈ ਖਾਸ ਜ਼ਿੰਮੇਵਾਰੀ ਨਿਭਾ ਰਿਹਾ ਹੈ ਪੰਜਾਬ ਦਾ ਮਸ਼ਹੂਰ ਕੰਟੈਂਟ ਕ੍ਰਿਏਟਰ ਜੱਗੀ ਰਾਜਗੜ੍ਹ। ਮਿਸਟਰ ਬੀਸਟ ਨੇ ਦੋ ਦਿਨ ਪਹਿਲਾਂ ਆਪਣੇ ਚੈਨਲ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਨੂੰ ਲੋਕ ਪੰਜਾਬੀ ਭਾਸ਼ਾ ਵਿੱਚ ਸੁਣ ਸਕਣਗੇ। ਇਸ ਦੀ ਡਬਿੰਗ ਜੱਗੀ ਨੇ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬਰ ਹਾਲ ਹੀ ਵਿੱਚ ਮੁੰਬਈ ਆਇਆ ਸੀ। ਇਸ ਦੌਰਾਨ ਜੱਗੀ ਦੀ ਮਿਸਟਰ ਬੀਸਟ ਨਾਲ ਮੁਲਾਕਾਤ ਹੋਈ, ਫਿਰ ਮਿਸਟਰ ਬੀਸਟ ਨੇ ਉਸ ਦੀ ਵੀਡੀਓ ਨੂੰ ਪੰਜਾਬੀ ਵਿੱਚ ਡਬ ਕਰਨ ਦਾ ਫੈਸਲਾ ਕੀਤਾ ਅਤੇ ਜੱਗੀ ਨੇ ਭਰੋਸਾ ਦਿਵਾਇਆ ਕਿ ਉਹ ਉਸ ਦੀਆਂ ਵੀਡੀਓਜ਼ ਨੂੰ ਪੰਜਾਬੀ ਵਿੱਚ ਡਬ ਕਰੇਗਾ।
ਲਗਭਗ ਇੱਕ ਹਫ਼ਤਾ ਪਹਿਲਾਂ, ਮਿਸਟਰ ਬੀਸਟ ਨੇ ਉਕਤ ਵੀਡੀਓ ਨੂੰ ਡਬ ਕਰਨ ਲਈ ਜੱਗੀ ਨੂੰ ਇੱਕ ਪਾਰਸਲ ਭੇਜਿਆ, ਜਿਸ ਤੋਂ ਬਾਅਦ ਜੱਗੀ ਨੇ ਉਕਤ ਵੀਡੀਓ ਨੂੰ ਡਬ ਕੀਤਾ ਅਤੇ ਉਕਤ ਡਬਿੰਗ ਦੀ ਪ੍ਰਕਿਰਿਆ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ, ਜਿਸ ਵਿੱਚ ਉਸਨੇ ਦੱਸਿਆ ਕਿ ਉਸਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ। ਮਿਸਟਰ ਬੀਸਟ ਦੀ ਉਪਰੋਕਤ ਵੀਡੀਓ ਦਾ ਸਿਰਲੇਖ ‘ਰੋਮਾਂਟਿਕ ਡੇਟ ਫਰਾਮ 1 ਡਾਲਰ ਟੂ 5 ਲੱਖ ਡਾਲਰ’ ਸੀ।
ਜੱਗੀ ਨੇ ਕਿਹਾਕਿ ਮੈਨੂੰ ਮਿਸਟਰ ਬੀਸਟ ਵੱਲੋਂ ਭੇਜੀ ਗਈ ਸਕ੍ਰਿਪਟ ਮਿਲ ਗਈ ਸੀ, ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕਿਉਂਕਿ ਮੈਂ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਮਿਸਟਰ ਬੀਸਟ ਦੀ ਵੀਡੀਓ ਨੂੰ ਪੰਜਾਬੀ ਵਿੱਚ ਡਬ ਕਰਨ ਜਾ ਰਿਹਾ ਸੀ।
ਮੈਂ ਆਪਣਾ ਕੰਮ ਸ਼ਾਮ 6 ਵਜੇ ਦੇ ਕਰੀਬ ਸ਼ੁਰੂ ਕੀਤਾ ਅਤੇ 1.30 ਵਜੇ ਤੱਕ ਲਗਾਤਾਰ ਕੰਮ ਕੀਤਾ। ਜੱਗੀ ਨੇ ਅੱਗੇ ਕਿਹਾ- ਮਿਸਟਰ ਬੀਸਟ ਨੇ ਮੈਨੂੰ ਕਿਹਾ ਸੀ ਕਿ ਉਹ ਵੀਡੀਓ ਨੂੰ ਪੰਜਾਬੀ ਵਿੱਚ ਡੱਬ ਕਰੇਗਾ ਅਤੇ ਉਸ ਨੇ ਮੈਨੂੰ ਇਹ ਮੌਕਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਜੱਗੀ ਦੇ ਇੰਸਟਾਗ੍ਰਾਮ ‘ਤੇ ਲਗਭਗ 1 ਲੱਖ 23 ਹਜ਼ਾਰ ਫਾਲੋਅਰਜ਼ ਹਨ। ਇਸ ਦੇ ਨਾਲ ਹੀ, ਜੱਗੀ ਦੇ ਯੂਟਿਊਬ ‘ਤੇ ਲਗਭਗ 1.69 ਮਿਲੀਅਨ ਸਬਸਕ੍ਰਾਈਬਰ ਹਨ।
ਮਿਲੀ ਜਾਣਕਾਰੀ ਅਨੁਸਾਰ, ਅੰਦਾਜ਼ਾ ਲਗਾਇਆ ਗਿਆ ਹੈ ਕਿ ਅਰਬਪਤੀ ਯੂਟਿਊਬਰ ਅਤੇ ਕਾਰੋਬਾਰੀ ਮਿਸਟਰ ਬੀਸਟ ਦੀ ਮਾਸਿਕ ਕਮਾਈ 50 ਮਿਲੀਅਨ ਡਾਲਰ ਯਾਨੀ ਲਗਭਗ 427 ਕਰੋੜ ਰੁਪਏ ਹੈ। 2024 ਵਿੱਚ ਉਹ 26 ਸਾਲ ਦੀ ਉਮਰ ਵਿੱਚ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਇਆ। ਯਾਨੀ ਕਿ ਉਸ ਸਮੇਂ ਉਸ ਦੀ ਕੁੱਲ ਜਾਇਦਾਦ 8,500 ਕਰੋੜ ਰੁਪਏ ਦੇ ਕਰੀਬ ਸੀ।
ਸੈਲਿਬ੍ਰਿਟੀ ਨੈੱਟ ਵਰਥ ਮੁਤਾਬਕ ਉਹ ਦੁਨੀਆ ਦਾ 8ਵਾਂ ਸਭ ਤੋਂ ਛੋਟਾ ਅਰਬਪਤੀ ਹੈ। ਉਸ ਦਾ ਨਾਮ ਜੇਮਜ਼ ਸਟੀਫਨ ਡੋਨਾਲਡਸਨ ਹੈ। ਹਾਲਾਂਕਿ, ਸੇਲਿਬ੍ਰਿਟੀ ਨੈੱਟ ਵਰਥ ਵਿੱਚ ਦਿੱਤਾ ਗਿਆ 50 ਮਿਲੀਅਨ ਡਾਲਰ ਦਾ ਮਾਸਿਕ ਅੰਕੜਾ ਮਿਸਟਰ ਬੀਸਟ ਦੇ ਸਾਲਾਨਾ ਕੁੱਲ ਮਾਲੀਏ ‘ਤੇ ਅਧਾਰਤ ਹੈ। ਤੁਹਾਨੂੰ ਦੱਸ ਦੇਈਏ ਕਿ ਮਿਸਟਰ ਬੀਸਟ ਦੇ ਯੂਟਿਊਬ ‘ਤੇ ਲਗਭਗ 403 ਮਿਲੀਅਨ ਸਬਸਕ੍ਰਾਈਬਰ ਹਨ।
ਇਹ ਵੀ ਪੜ੍ਹੋ : ਪਠਾਨਕੋਟ ਦੇ ਪਿੰਡ ‘ਚ ਇੱਕ ਪਲਾਟ ‘ਚੋਂ ਮਿਲੀ ਬੰ.ਬਨੁ/ਮਾ ਚੀਜ਼, ਇਲਾਕੇ ‘ਚ ਫੈਲੀ ਦਹਿਸ਼ਤ
7 ਮਈ 1998 ਨੂੰ ਅਮਰੀਕਾ ਦੇ ਕੰਸਾਸ ਵਿੱਚ ਜਨਮੇ, ਮਿਸਟਰ ਬੀਸਟ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ‘ਮਿਸਟਰਬੀਸਟ6000’ ਨਾਮ ਦਾ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਆਪਣੇ ਸ਼ੁਰੂਆਤੀ ਦਿਨਾਂ ਵਿੱਚ, ਉਹ ਗੇਮਿੰਗ ਅਤੇ ਹੋਰ ਯੂਟਿਊਬਰਾਂ ਦੀ ਕਮਾਈ ਦਾ ਅੰਦਾਜ਼ਾ ਲਗਾਉਣ ‘ਤੇ ਵੀਡੀਓ ਬਣਾਉਂਦਾ ਸੀ ਪਰ 2017 ਵਿੱਚ 1 ਲੱਖ ਤੱਕ ਗਿਣਤੀ ਕਰਨ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਦੀ ਕਿਸਮਤ ਬਦਲ ਗਈ।
ਵੀਡੀਓ ਲਈ ਕਲਿੱਕ ਕਰੋ -: