ਭਾਰਤ ਨੇ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜਾ ਮੈਚ 106 ਦੌੜਾਂ ਨਾਲ ਜਿੱਤ ਲਿਆ। ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਜੇ ਟੈਸਟ ‘ਚ ਜਸਪ੍ਰੀਤ ਬੁਮਰਾਹ ਦਾ ਕਹਿਰ ਦੇਖਣ ਨੂੰ ਮਿਲਿਆ। ਪਹਿਲੀ ਪਾਰੀ ‘ਚ ਇੰਗਲੈਂਡ ਦੇ ਬੱਲੇਬਾਜ਼ ਉਸ ਦੀ ਗੇਂਦ ਨੂੰ ਸਮਝ ਨਹੀਂ ਸਕੇ, ਜਦਕਿ ਦੂਜੀ ਪਾਰੀ ‘ਚ ਉਹ ਅਤੇ ਰਵੀਚੰਦਰਨ ਅਸ਼ਵਿਨ ਹੀ ਟੀਮ ਇੰਡੀਆ ਦੀ ਜਿੱਤ ਦੇ ਅਸਲੀ ਹੀਰੋ ਸਨ। ਬੁਮਰਾਹ ਨੇ ਵਿਸ਼ਾਖਾਪਟਨਮ ਟੈਸਟ ਦੀ ਪਹਿਲੀ ਪਾਰੀ ਵਿੱਚ ਛੇ ਅਤੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਲਈਆਂ ਸਨ। ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਇਸ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਨੇ ਇੱਕ ਖਾਸ ਉਪਲਬਧੀ ਵੀ ਹਾਸਲ ਕੀਤੀ।
ਉਹ 2019 ਵਿੱਚ ਸ਼ੁਰੂ ਹੋਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ 100 ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਅਤੇ ਕੁੱਲ ਮਿਲਾ ਕੇ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਅੱਗੇ ਸਿਰਫ਼ ਅਸ਼ਵਿਨ ਹਨ, ਜਿਸ ਨੇ ਇਸ ਮੁਕਾਬਲੇ ਵਿੱਚ 157 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਬੁਮਰਾਹ ਨੇ ਪਹਿਲੀ ਪਾਰੀ ਵਿੱਚ ਛੇਵੀਂ ਵਿਕਟ ਲੈ ਕੇ ਇੱਕ ਖਾਸ ਉਪਲਬਧੀ ਹਾਸਲ ਕੀਤੀ। ਮੌਜੂਦਾ ਸਮੇਂ ‘ਚ ਉਸ ਦੇ ਨਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ 24 ਮੈਚਾਂ ‘ਚ ਕੁੱਲ 106 ਵਿਕਟਾਂ ਹਨ। ਉਹ ਇਸ ਮੁਕਾਬਲੇ ਵਿੱਚ 100 ਤੋਂ ਵੱਧ ਵਿਕਟਾਂ ਲੈਣ ਵਾਲਾ ਕੁੱਲ ਨੌਵਾਂ ਗੇਂਦਬਾਜ਼ ਹੈ।
ਇਸ ਦੇ ਨਾਲ ਹੀ ਉਹ ਤੇਜ਼ ਗੇਂਦਬਾਜ਼ਾਂ ‘ਚ ਸੱਤਵੇਂ ਸਥਾਨ ‘ਤੇ ਹੈ। ਉਸ ਤੋਂ ਪਹਿਲਾਂ ਪੈਟ ਕਮਿੰਸ, ਮਿਸ਼ੇਲ ਸਟਾਰਕ, ਸਟੂਅਰਟ ਬ੍ਰਾਡ, ਕਾਗਿਸੋ ਰਬਾਡਾ, ਟਿਮ ਸਾਊਥੀ ਅਤੇ ਜੇਮਸ ਐਂਡਰਸਨ ਇਹ ਮੁਕਾਮ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦੋ ਸਪਿਨਰ ਨਾਥਨ ਲਿਓਨ ਅਤੇ ਅਸ਼ਵਿਨ ਹਨ। ਲਿਓਨ ਡਬਲਯੂਟੀਸੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਸ ਦੇ ਨਾਂ 174 ਵਿਕਟਾਂ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ED ਦਾ ਵੱਡਾ ਐਕਸ਼ਨ ,MP ਨਾਰਾਇਣ ਦਾਸ ਗੁਪਤਾ ਸਣੇ 10 AAP ਆਗੂਆਂ ਦੇ ਘਰਾਂ ‘ਤੇ ਛਾਪੇ!
ਜੌਨੀ ਬੇਅਰਸਟੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਬੁਮਰਾਹ ਦਾ 100ਵਾਂ ਸ਼ਿਕਾਰ ਰਿਹਾ। ਇੰਨਾ ਹੀ ਨਹੀਂ, ਬੁਮਰਾਹ ਨੇ ਟੈਸਟ ‘ਚ 150 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ ਅਤੇ ਉਸ ਨੇ ਇਸ ਉਪਲੱਬਧੀ ‘ਤੇ ਪਹੁੰਚਣ ਲਈ ਭਾਰਤੀ ਤੇਜ਼ ਗੇਂਦਬਾਜ਼ਾਂ ‘ਚ ਸਭ ਤੋਂ ਘੱਟ ਸਮਾਂ ਲਿਆ ਹੈ। ਬੁਮਰਾਹ ਨੇ 34 ਟੈਸਟ ਮੈਚਾਂ ਵਿੱਚ ਕੁੱਲ 155 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਸ ਦੀ ਸਰਵੋਤਮ ਗੇਂਦਬਾਜ਼ੀ ਦਾ ਅੰਕੜਾ 27 ਦੌੜਾਂ ਦੇ ਕੇ ਛੇ ਵਿਕਟਾਂ ਰਿਹਾ ਹੈ। ਉਸ ਨੂੰ ਵਿਸ਼ਾਖਾਪਟਨਮ ਟੈਸਟ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਵੀ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ –