ਵਿਸ਼ਾਖਾਪਟਨਮ ਟੈਸਟ ਮੈਚ ਦੇ ਦੂਜੇ ਦਿਨ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਕਹਿਰ ਵਰ੍ਹਾ ਦਿੱਤਾ ਹੈ। ਭਾਰਤ ਦੀ ਤਰਫੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਇਕੱਲੇ ਹੀ ਇੰਗਲੈਂਡ ਦੇ ਬੱਲੇਬਾਜ਼ੀ ਆਰਡਰ ਨੂੰ ਤਹਿਸ-ਨਹਿਸ ਕਰ ਦਿੱਤਾ। ਜਸਪ੍ਰੀਤ ਬੁਮਰਾਹ ਨੇ ਵੀ ਇਸ ਸ਼ਾਨਦਾਰ ਸਪੈੱਲ ਦੌਰਾਨ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਅਤੇ ਟੈਸਟ ਫਾਰਮੈਟ ਵਿੱਚ ਆਪਣੀਆਂ 150 ਵਿਕਟਾਂ ਪੂਰੀਆਂ ਕੀਤੀਆਂ।
ਜਸਪ੍ਰੀਤ ਬੁਮਰਾਹ ਨੇ ਇੱਕ ਪਿੱਚ ਨੂੰ ਸਪਿਨ ਲਈ ਢੁਕਵਾਂ ਕਿਹਾ ਜਾਂਦਾ ਹੈ, ਉਸ ‘ਤੇ ਜਸਪ੍ਰੀਤ ਬੁਮਰਾਹ ਨੇ ਬੈਜ਼ਬਾਲ ਦਾ ਬੈਂਡ ਵਜਾ ਦਿੱਤਾ। ਪਹਿਲੀ ਪਾਰੀ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਕਲੀਨ ਬੋਲਡ ਕਰਦੇ ਹੋਏ 150 ਵਿਕਟਾਂ ਪੂਰੀਆਂ ਕੀਤੀਆਂ ਅਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਜਸਪ੍ਰੀਤ ਬੁਮਰਾਹ ਭਾਰਤ ਲਈ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 150 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
ਜਸਪ੍ਰੀਤ ਬੁਮਰਾਹ ਨੇ ਇਸ ਪਾਰੀ ‘ਚ ਜੋ ਰੂਟ, ਓਲੀ ਪੋਪ, ਜੌਨੀ ਬੇਅਰਸਟੋ, ਬੇਨ ਸਟੋਕਸ, ਟਾਮ ਹਾਰਟਲੇ ਦੀਆਂ ਵਿਕਟਾਂ ਲਈਆਂ। ਇੰਨਾ ਹੀ ਨਹੀਂ ਜਸਪ੍ਰੀਤ ਬੁਮਰਾਹ ਟੈਸਟ ‘ਚ ਸਭ ਤੋਂ ਤੇਜ਼ 150 ਦੌੜਾਂ ਪੂਰੀਆਂ ਕਰਨ ਵਾਲਾ ਏਸ਼ੀਆ ਦਾ ਦੂਜੇ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਅੱਗੇ ਪਾਕਿਸਤਾਨ ਦੇ ਵਸੀਮ ਅਕਰਮ ਹੀ ਹੈ, ਜਿਸ ਨੇ 27 ਟੈਸਟ ਮੈਚਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਹਨ।
ਭਾਰਤ ਵੱਲੋਂ ਸਭ ਤੋਂ ਤੇਜ਼ 150 ਟੈਸਟ ਵਿਕਟਾਂ-
ਰਵੀਚੰਦਰਨ ਅਸ਼ਵਿਨ- 29 ਟੈਸਟ
ਰਵਿੰਦਰ ਜਡੇਜਾ- 32 ਟੈਸਟ
ਇਰਾਪੱਲੀ ਪ੍ਰਸੰਨਾ- 34 ਟੈਸਟ
ਅਨਿਲ ਕੁੰਬਲੇ- 34 ਟੈਸਟ
ਜਸਪ੍ਰੀਤ ਬੁਮਰਾਹ- 34 ਟੈਸਟ
ਜਸਪ੍ਰੀਤ ਬੁਮਰਾਹ ਦੇ ਟੈਸਟ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਇਹ ਹੈਰਾਨੀਜਨਕ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਸਮੇਂ ‘ਚ ਉਹ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ‘ਚੋਂ ਇਕ ਹੈ। ਜਸਪ੍ਰੀਤ ਬੁਮਰਾਹ ਦੇ ਨਾਂ 34 ਟੈਸਟ ਮੈਚਾਂ ‘ਚ ਸਿਰਫ 20 ਦੀ ਔਸਤ ਨਾਲ 151 ਵਿਕਟਾਂ ਹਨ, ਹੁਣ ਤੱਕ ਉਹ 10 ਵਾਰ ਇਕ ਪਾਰੀ ‘ਚ ਪੰਜ ਵਿਕਟਾਂ ਲੈ ਚੁੱਕਾ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ 5 ਦਿਨ ‘ਚ ਤੀਜੀ ਵਾਰ ਸਜ਼ਾ, PAK ਸਾਬਕਾ PM ਨੂੰ ਪਤਨੀ ਸਣੇ 7-7 ਸਾਲ ਦੀ ਜੇਲ੍ਹ
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਪਹਿਲੀ ਪਾਰੀ ‘ਚ 396 ਦੌੜਾਂ ਬਣਾਈਆਂ ਹਨ, ਟੀਮ ਇੰਡੀਆ ਲਈ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਪਾਰੀ ਖੇਡੀ ਅਤੇ ਉਸ ਤੋਂ ਇਲਾਵਾ ਕੋਈ ਹੋਰ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਟੀਮ ਇੰਡੀਆ ਕੋਲ ਪਹਿਲੀ ਪਾਰੀ ‘ਚ ਮਿਲੀ ਵੱਡੀ ਬੜ੍ਹਤ ਦਾ ਫਾਇਦਾ ਉਠਾਉਣ ਅਤੇ ਇੰਗਲੈਂਡ ਨੂੰ ਮੈਚ ‘ਚ ਹਰਾ ਕੇ ਸੀਰੀਜ਼ ਬਰਾਬਰ ਕਰਨ ਦਾ ਮੌਕਾ ਹੈ।
ਵੀਡੀਓ ਲਈ ਕਲਿੱਕ ਕਰੋ –