ਚੰਡੀਗੜ੍ਹ ‘ਚ ਕਿਸਾਨਾਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਜੱਸ ਬਾਜਵਾ, ‘ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ ਸਿੰਘ ਵਾਲਾ, ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰ ਅਣਪਛਾਤੇ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ‘ਤੇ ਦੋਸ਼ ਹੈ ਕਿ ਉਸ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਗਿਆ ਸੀ।
ਜੱਸ ਬਾਜਵਾ ਨੇ ਅੱਜ ਬਲਬੀਰ ਸਿੰਘ ਰਾਜੇਵਾਲ ਨਾਲ ਮੁਲਾਕਤ ਕੀਤੀ। ਰਾਜੇਵਾਲ ਨੇ ਚੱਲਦੇ-ਚੱਲਦੇ ਹੀ ਜੱਸ ਬਾਜਵਾ ਦੀ ਗੱਲ ਸੁਣੀ ਇਸ ‘ਤੇ ਬਾਜਵਾ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਉਹ ਰਾਜੇਵਾਲ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਉਹ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਹੋਰ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਨਗੇ। ਕੁਝ ਗੱਲਾਂ ਸਪੱਸ਼ਟ ਕਰਨੀਆਂ ਜ਼ਰੂਰੀ ਹਨ ਜਿਵੇਂ ਕਿ ਕਿਹਾ ਜਾ ਰਿਹਾ ਸੀ ਕਿ 26 ਤਰੀਕ ਨੂੰ ਬੇਰੀਗੇਟ ਤੋੜ ਕੇ ਚੰਡੀਗੜ੍ਹ ਵਿਚ ਦਾਖਲ ਹੋਣਾ ਹੈ। ਇਹ ਪ੍ਰਚਾਰ ਜਸ ਬਾਜਵਾ ਅਤੇ ਨਵਦੀਪ ਕਰ ਰਹੇ ਸਨ ਪਰ ਅਸੀਂ ਅਜਿਹਾ ਕੋਈ ਪ੍ਰਚਾਰ ਨਹੀਂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 18 ਜੁਲਾਈ ਨੂੰ ਹੋਵੇਗੀ: ਰਮਨ ਬਹਿਲ
ਹੋਰ ਦੱਸਦਿਆਂ ਜਸ ਬਾਜਵਾ ਨੇ ਕਿਹਾ ਕਿ ਭਾਵੇਂ ਰਾਜੇਵਾਲ ਸਾਹਿਬ ਨੇ ਮੇਰੀ ਗੱਲ ਸਹੀ ਢੰਗ ਨਾਲ ਨਹੀਂ ਸੁਣੀ, ਪਰ ਇਸ ਦਾ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਇਥੇ ਦੋ ਧੜੇ ਬਣ ਗਏ ਹਨ। ਅਸੀਂ ਅਜੇ ਵੀ ਕਿਸਾਨ ਮੋਰਚੇ ਦੇ ਨਾਲ ਹਾਂ। ਜਸ ਬਾਜਵਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਰਾਜੇਵਾਲ ਸਾਹਿਬ ਨੂੰ ਪਰਚੇ ਬਾਰੇ ਦੱਸਿਆ ਤਾਂ ਰਾਜੇਵਾਲ ਸਾਹਿਬ ਨੇ ਕਿਹਾ ਕਿ ਸੰਘਰਸ਼ ਨਾਲ ਜੁੜੇ ਹੋ ਤਾਂ ਸੰਘਰਸ਼ ਵਿੱਚ ਪਰਚੇ ਤਾਂ ਹੁੰਦੇ ਹੀ ਹਨ।
ਇਹ ਵੀ ਪੜ੍ਹੋ : ਸਬ ਇੰਸਪੈਕਟਰ ਅਤੇ ਕਾਂਸਟੇਬਲ ਭਰਤੀ : ਪੰਜਾਬ ਪੁਲਿਸ ਨੇ ਚਾਹਵਾਨ ਉਮੀਦਵਾਰਾਂ ਲਈ ਮੁਫਤ ਕੋਚਿੰਗ ਤੇ ਸਿਖਲਾਈ ਸੈਸ਼ਨਾਂ ਦੀ ਕੀਤੀ ਸ਼ੁਰੂਆਤ