ਐੱਨਆਈਏ ਦੇ ਚੰਡੀਗੜ੍ਹ ਬ੍ਰਾਂਚ ਆਫਿਸ ਨੇ ਇਕ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ ਰਿਟਾਇਰਡ ਪੁਲਿਸ ਅਫਸਰ ਐੱਨਆਈਏ ਵਿਚ ਜਾਂਚ ਮਾਹਿਰ (ਸਲਾਹਕਾਰ) ਵਜੋਂ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਪੁਲਿਸ ਅਫਸਰਾਂ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਤੋਂ ਰਿਟਾਇਰਡ ਅਫਸਰਾਂ ਨੂੰ ਵਾਕ ਇਨ ਇੰਟਰਵਿਊ ਲਈ ਸੱਦਾ ਦਿੱਤਾ ਗਿਆ ਹੈ।
ਏਜੰਸੀ ਕੋਲ ਜਾਂਚ ਮਾਹਿਰ ਦੇ ਤਿੰਨ ਅਹੁਦੇ ਹਨ, ਤਾਇਨਾਤੀ ਚੰਡੀਗੜ੍ਹ ਵਿਚ ਹੀ ਹੋਵੇਗੀ। ਇਸਪੈਕਟਰ, ਡੀਐੱਸਪੀ, ਐੱਸਪੀ ਤੇ ਕੇਂਦਰ ਪੁਲਿਸ ਸੰਸਥਾਵਾਂ ਵਿਚ ਇਸੇ ਰੈਂਕ ਤੋਂ ਰਿਟਾਇਰਡ ਅਫਸਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਸੀਬੀਆਈ, ਐੱਨਸੀਬੀ, ਆਈਬੀ, ਕੈਬਨਿਟ ਸਕੱਤਰੇਤ, ਐੱਨਟੀਆਰਓ, ਕਸਟਮ, ਇਨਕਮ ਟੈਕਸ, ਡੀਆਰਆਈ ਤੋਂ ਰਿਟਾਇਰਡ ਅਫਸਰ ਵੀ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ 50 ਹਿੰਦੂ ਬਣੇ ਮੁਸਲਮਾਨ, ਪਹਿਲਾਂ 4 ਮਹੀਨੇ ਸੈਂਟਰ ‘ਚ ਦਿੱਤੀ ਗਈ ਇਸਲਾਮ ਦੀ ਟ੍ਰੇਨਿੰਗ
ਬਿਨੈਕਾਰ ਦੀ ਉਮਰ 65 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਬਿਨੈਕਾਰ ਨੂੰ ਅਪਰਾਧਿਕ ਮਾਮਲਿਆਂ, ਇੰਟੈਲੀਜੈਂਸ ਜਾਂ ਅੱਤਵਾਦ ਨਾਲ ਨਿਪਟਣ ਲਈ ਘੱਟ ਤੋਂ ਘੱਟ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਬਿਨੈਕਾਰ NIA ਦੇ ਬੁੜੈਲ ਜੇਲ੍ਹ, ਸੈਕਟਰ-51 ਸਥਿਤ ਦਫਤਰ ਵਿਚ 22 ਤੇ 23 ਮਈ ਨੂੰ ਵਾਕ ਇਨ ਇੰਟਰਵਿਊ ਲਈ ਸਵੇਰੇ 11 ਵਜੇ ਆਪਣੇ ਦਸਤਾਵੇਜ਼ਾਂ ਨਾਲ ਪਹੁੰਚ ਸਕਦੇ ਹਨ। ਐੱਨਆਈਏ ਦੇ ਬ੍ਰਾਂਚ ਆਫਿਸਰ ਦੇ ਐੱਸਪੀ ਦਿਨੇਸ਼ ਗਰਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: