ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਅਦਾਕਾਰਾ ਅਤੇ ਮੰਡੀ ਦੀ ਸੰਸਦ ਮੈਂਬਰ ਇਸ ਸਮੇਂ ਸੁਰਖੀਆਂ ‘ਚ ਹੈ। ਬੀਤੇ ਦਿਨ ਨੂੰ ਚੈਕਿੰਗ ਦੌਰਾਨ ਸੀਆਈਐਸਐਫ ਸੁਰੱਖਿਆ ਕਰਮੀਆਂ ਨੇ ਅਦਾਕਾਰਾ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਬਾਲੀਵੁੱਡ ਅਦਾਕਾਰਾ ਨਾਲ ਹੋਈ ਇਸ ਘਟਨਾ ਤੋਂ ਬਾਅਦ ਕੁਝ ਉਸ ਦਾ ਸਾਥ ਦਿੰਦੇ ਨਜ਼ਰ ਆਏ ਤੇ ਕੁਝ ਉਸ ਦਾ ਮਜ਼ਾ ਲੈਂਦੇ ਨਜ਼ਰ ਆਏ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਬਾਲੀਵੁੱਡ ਸੈਲੇਬਸ ਨੇ ਚੁੱਪੀ ਧਾਰੀ ਹੋਈ ਹੈ। ਅਜਿਹੇ ‘ਚ ਕੰਗਨਾ ਨੇ ਆਪਣੇ ਨਾਲ ਵਾਪਰੀ ਇਸ ਘਟਨਾ ‘ਤੇ ਸਿਤਾਰਿਆਂ ਦੀ ਚੁੱਪੀ ਬਾਰੇ ਪੋਸਟ ਕੀਤਾ ਹੈ।
ਥੱਪੜ ਮਾਰਨ ਦੀ ਘਟਨਾ ‘ਤੇ ਸਿਤਾਰਿਆਂ ਦੀ ਚੁੱਪ ਤੋਂ ਦੁਖੀ ਹੋਈ ਕੰਗਨਾ ਰਣੌਤ ਨੇ ਲਿਖਿਆ, ‘ਡੀਅਰ ਫਿਲਮ ਇੰਡਸਟਰੀ, ਏਅਰਪੋਰਟ ਹਮਲੇ ‘ਤੇ ਤੁਹਾਡੀ ਚੁੱਪੀ ਦਰਸਾਉਂਦੀ ਹੈ ਕਿ ਤੁਸੀਂ ਇਸ ਦਾ ਜਸ਼ਨ ਮਨਾ ਰਹੇ ਹੋ। ਪਰ ਯਾਦ ਰੱਖੋ ਅੱਜ ਮੇਰੇ ਨਾਲ ਇਹ ਹੋਇਆ ਹੈ, ਕੱਲ੍ਹ ਤੁਹਾਡੇ ਨਾਲ ਵੀ ਇਹੀ ਹੋਵੇਗਾ। ਕੱਲ੍ਹ ਜੇਕਰ ਤੁਸੀਂ ਕਿਸੇ ਵੀ ਸੜਕ ‘ਤੇ ਜਾਂ ਦੁਨੀਆ ਵਿੱਚ ਕਿਤੇ ਵੀ ਚੱਲ ਰਹੇ ਹੋ, ਤਾਂ ਇਜ਼ਰਾਈਲੀ/ਫਲਸਤੀਨੀ ਤੁਹਾਡੇ ‘ਤੇ ਜਾਂ ਤੁਹਾਡੇ ਬੱਚੇ ‘ਤੇ ਹਮਲਾ ਕਰਨਗੇ। ਤੁਸੀਂ ਰਾਫਾ ਲਈ ਸਮਰਥਨ ਕੀਤਾ। ਪਰ ਜਦੋਂ ਤੁਹਾਡੇ ਨਾਲ ਕੁਝ ਹੋਵੇਗਾ ਤਾਂ ਮੈਂ ਲੜਦੀ ਨਜ਼ਰ ਆਵਾਂਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਵਿਸ਼ਾਲ ਡਡਲਾਨੀ ਨੇ ਕੰਗਨਾ ਦੇ ਥੱਪੜ ਮਾਰਨ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ CISF ਮਹਿਲਾ ਸਿਪਾਹੀ ਦਾ ਸਮਰਥਨ ਕੀਤਾ ਸੀ। ਉਸ ਨੇ ਲੇਡੀ ਕਾਂਸਟੇਬਲ ਨੂੰ ਨੌਕਰੀ ਦੀ ਆਫਰ ਕੀਤੀ ਸੀ। ਹਾਲਾਂਕਿ ਉਸ ਨੇ ਕੰਗਨਾ ਦੇ ਸਮਰਥਨ ‘ਚ ਕੁਝ ਨਹੀਂ ਕਿਹਾ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ, ਪੰਜਾਬ ‘ਚ ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਮੀਂਹ ਨਾਲ ਗਰਮੀ ਤੋਂ ਮਿਲੇਗੀ ਰਾਹਤ
ਦੱਸ ਦੇਈਏ ਕਿ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਉਸ ਨੇ ਵੀਰਵਾਰ ਨੂੰ ਦਿੱਲੀ ਜਾਣਾ ਸੀ। ਇਸ ਦੇ ਲਈ ਉਸ ਨੇ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਫੜਨੀ ਸੀ। ਸੁਰੱਖਿਆ ਜਾਂਚ ਤੋਂ ਬਾਅਦ ਕੰਗਨਾ ਅਜੇ ਅੱਗੇ ਵਧੀ ਹੀ ਸੀ ਕਿ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਨੂੰ ਦੇਖ ਕੇ ਉਥੇ ਮੌਜੂਦ ਲੋਕ ਅਤੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ। ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਹੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ।